haridhāsasuta, haridhāsatanēa, haridhāsatanaiहरिदाससुत, हरिदासतनय, हरिदासतनै
ਹਰਿਦਾਸ ਜੀ ਦੇ ਸੁਪੁਤ੍ਰ ਸ਼੍ਰੀ ਗੁਰੂ ਰਾਮਦਾਸ ਜੀ.
हरिदास जी दे सुपुत्र श्री गुरू रामदास जी.
ਸੰਗ੍ਯਾ- ਤਲਵੰਡੀ ਨਿਵਾਸੀ ਵੈਦ੍ਯ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੋਗ ਦੂਰ ਕਰਨ ਆਇਆ ਸੀ. ਜਿਸ ਪਰਥਾਇ "ਵੈਦ ਬੁਲਾਇਆ ਵੈਦਗੀ" ਸਲੋਕ ਉਚਾਰਿਆ ਹੈ। ੨. ਦੇਖੋ, ਰਾਮ ਦਾਸ ਸਤਿਗੁਰੂ. ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਉਂ ਹਰਦਾਸ ਅਤੇ ਹਰਿਦਾਸ ਲਿਖਿਆ ਜਾਂਦਾ ਹੈ। ੩. ਵਿੱਜ ਗੋਤ ਦਾ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ. ਇਸ ਨੂੰ ਵਰਤਾਕੇ ਛਕਣ ਦਾ ਉਪਦੇਸ਼ ਹੋਇਆ। ੪. ਗਵਾਲੀਯਰ ਦੇ ਕਿਲੇ ਦਾ ਦੁਰਗਪਾਲ (ਦਾਰੋਗ਼ਾ), ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਸੀ। ੫. ਕਨਖਲ ਨਿਵਾਸੀ ਇੱਕ ਜੋਗੀ, ਜਿਸ ਨੇ ਫਰਵਰੀ ਸਨ ੧੮੩੭ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ੪੦ ਦਿਨ ਸਮਾਧੀ ਲਗਾਕੇ ਦਿਖਾਈ ਸੀ. ਮਹਾਰਾਜੇ ਨੇ ਹਰਿਦਾਸ ਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਜ਼ਮੀਨ ਵਿੱਚ ਦਬਵਾ ਦਿੱਤਾ ਅਤੇ ਉੱਪਰ ਸਾਵਧਾਨ ਪਹਿਰਾ ਰੱਖਿਆ. ਚਾਲ੍ਹੀਵੇਂ ਦਿਨ ਜਦ ਸੰਦੂਕ ਵਿੱਚੋਂ ਕੱਢਿਆ ਤਦ ਮੁਰਦੇ ਦੀ ਸ਼ਕਲ ਸੀ. ਮਾਲਿਸ਼ ਆਦਿ ਅਨੇਕ ਯਤਨ ਕਰਕੇ ਉਸ ਦੇ ਚੇਲਿਆਂ ਨੇ ਹੋਸ਼ ਵਿੱਚ ਲਿਆਂਦਾ. ਮਹਾਰਾਜੇ ਨੇ ਇਸ ਯੋਗੀ ਨੂੰ ਬਹੁਤ ਧਨ ਦਿੱਤਾ. ਇਸ ਘਟਨਾ ਨੂੰ ਡਾਕਟਰ Mac Gregor ਆਦਿ ਕਈ ਯੂਰਪ ਨਿਵਾਸੀ ਇਤਿਹਾਸਕਾਰਾਂ ਨੇ ਅੱਖੀਂ ਡਿੱਠਾ ਵਰਣਨ ਕੀਤਾ ਹੈ। ੬. ਵਿ- ਕਰਤਾਰ ਦਾ ਸੇਵਕ. "ਹਰਿਦਾਸਨ ਕੀ ਆਗਿਆ ਮਾਨਤ, ਤੇ ਨਾਹੀ ਫੁਨਿ ਗਰਭ ਪਰਨ." (ਸਾਰ ਮਃ ੫)...
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍ਥ" ਸੀ....