sansaranaसंसरण
ਸੰ. ਸੰਗ੍ਯਾ- ਫਿਰਨਾ. ਵਿਚਰਨਾ। ੨. ਖਿਸਕਣਾ. ਦੇਖੋ, ਸਰਣ.
सं. संग्या- फिरना. विचरना। २. खिसकणा. देखो, सरण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਫਿਰਣਾ....
ਦੇਖੋ, ਬਿਚਰਣਾ...
ਕ੍ਰਿ- ਥਾਂ ਤੋਂ ਹਿੱਲਣਾ. ਪਤਨ. ਡਿਗਣਾ. ਫਿਸਲਨਾ. ਹਟਣਾ. ਟਲਨਾ. "ਬਚਨੁ ਕਰੇ ਤੈ ਖਿਸਕਿਜਾਇ ਬੋਲੇ ਸਭੁ ਕਚਾ." (ਵਾਰ ਮਾਰੂ ੨. ਮਃ ੫) "ਕਲਿਜੁਗ ਹਰਿ ਕੀਆ ਪਗ ਤ੍ਰੈ ਖਿਸਕੀਆ." (ਆਸਾ ਛੰਤ ਮਃ ੪) "ਪਰਭਾਤੇ ਤਾਰੇ ਖਿਸਹਿ." (ਸ. ਕਬੀਰ) "ਪਗ ਚਉਥਾ ਖਿਸਿਆ." (ਆਸਾ ਛੰਤ ਮਃ ੪) "ਖਿਸਰਿਗਇਓ ਭੂਮਿ ਪਰ ਡਾਰਿਓ." (ਆਸਾ ਮਃ ੫) "ਪਗਿ ਖਿਸਿਐ ਰਹਿਣਾ ਨਹੀ." (ਸ੍ਰੀ ਮਃ ੩) "ਖਿਸੈ ਜੋਬਨੁ ਬਧੈ ਜਰੂਆ." (ਆਸਾ ਛੰਤ ਮਃ ੫) "ਸਭ ਤਾਪ ਤਨ ਤੇ ਖਿਸਰਿਆ." (ਫੁਨਹੇ ਮਃ ੫) "ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ." (ਭੈਰ ਮਃ ੧) "ਕਰਹੁ ਉਪਾਈ। ਦਰਬ ਖਿਸਾਈ." (ਨਾਪ੍ਰ)...
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....