sandhīpanaसंदीपन
ਸੰ. ਸੰਗ੍ਯਾ- ਸੰ- ਦੀਪਨ. ਪ੍ਰਜ੍ਵਲਿਤ ਕਰਨਾ. ਮਚਾਉਣਾ. ਰੌਸ਼ਨ ਕਰਨਾ। ੨. ਇੱਕ ਵਿਦ੍ਵਾਨ ਬ੍ਰਾਹਮਣ, ਜੋ ਸਾਂਦੀਪਨਿ ਦਾ ਪਿਤਾ ਸੀ. ਦੇਖੋ, ਸਾਂਦੀਪਨਿ ਅਤੇ ਸੰਦੀਪਨਿ.
सं. संग्या- सं- दीपन. प्रज्वलित करना. मचाउणा. रौशन करना। २. इॱक विद्वान ब्राहमण, जो सांदीपनि दा पिता सी. देखो, सांदीपनि अते संदीपनि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਪ੍ਰਜ੍ਵਲਿਤ ਕਰਨ (ਮਚਾਉਣ) ਦੀ ਕ੍ਰਿਯਾ। ੨. ਪੇਟ ਦੀ ਅਗਨਿ ਤੇਜ਼ ਕਰਨ ਵਾਲਾ ਚੂਰਣ ਆਦਿ ਪਦਾਰਥ. ਸੁੰਢ, ਜੀਰਾ, ਪੋਦੀਨਾ, ਅਜਵਾਇਨ, ਮਘਪਿੱਪਲੀ, ਦਾਲਚੀਨੀ ਆਦਿਕ ਪਦਾਰਥਾਂ ਦੀ 'ਦੀਪਨ' ਸੰਗ੍ਯਾ ਹੈ....
ਵਿ- ਪ੍ਰਚੰਡਤੇਜ ਨਾਲ ਮਚਦਾ ਹੋਇਆ. ਦਹਕਦਾ ਹੋਇਆ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਪ੍ਰਜ੍ਵਲਿਤ ਕਰਨਾ। ੨. ਭੜਕਾਉਣਾ. ਉਭਾਰਨਾ। ੩. ਰਚਣਾ. ਬਣਾਉਣਾ....
ਫ਼ਾ. [روَشن] ਵਿ- ਚਮਕਦਾ ਹੋਇਆ. ਪ੍ਰਕਾਸ਼ਯੁਕ੍ਤ। ੨. ਪ੍ਰਸਿੱਧ. ਜਾਹਿਰ....
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਸੰਦੀਪਨ ਦਾ ਪੁਤ੍ਰ. ਦੇਖੋ, ਸੰਦੀਪਨਿ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. सान्दीपनि ਅਵੰਤਿ ਨਗਰ ਨਿਵਾਸੀ ਸੰਦੀਪਨ ਦਾ ਪੁਤ੍ਰ ਇੱਕ ਵਿਦ੍ਵਾਨ ਰਿਖੀ, ਜੋ ਕਾਸ਼ੀ ਵਿੱਚ ਰਹਿੰਦਾ ਸੀ, ਜਿਸ ਨੇ ਬਲਰਾਮ ਅਤੇ ਕ੍ਰਿਸਨ ਜੀ ਨੂੰ ਸ਼ਸਤ੍ਰ- ਸ਼ਾਸਤ੍ਰ ਵਿਦ੍ਯਾ ਸਿਖਾਈ ਸੀ. "ਗੁਰੁ ਪਾਸ ਸੰਦੀਪਨਿ ਕੇ ਤਬ ਹੀ ਇਨ ਥੋਰਨ ਮੇ ਭਲੇ ਜਾਇ ਖਲੇ." (ਕ੍ਰਿਸਨਾਵ) ਇਸ ਨੂੰ ਗੁਰੁ ਦੱਛਣਾ ਦੇਣ ਦੇ ਬਦਲੇ ਕ੍ਰਿਸਨ ਜੀ ਨੇ ਪੰਚਜਨ ਨੂੰ ਮਾਰਿਆ ਸੀ. ਦੇਖੋ, ਪਾਂਚਜਨ੍ਯ....