sanchariōसंचरिओ
ਫੈਲਿਆ। ੨. ਪ੍ਰਵੇਸ਼ ਹੋਇਆ. ਦੇਖੋ, ਸੰਚਾਰ.
फैलिआ। २. प्रवेश होइआ. देखो, संचार.
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....
ਸੰ. सत्र्चार ਸੰਗ੍ਯਾ- ਸੰਚਰਣ ਦੀ ਕ੍ਰਿਯਾ. ਜਾਣਾ. ਫਿਰਨਾ. ਵਿਚਰਨਾ। ੨. ਜੋੜਨਾ. "ਦਨਐ ਦ੍ਵੈ ਬਾਣ ਸੰਚਾਰਕੈ ਦ੍ਵੈ ਦ੍ਵੈ ਤਨ ਪਾਰੇ." (ਗੁਪ੍ਰਸੂ) ਦੋ ਦੋ ਤੀਰ ਇਕੱਠੇ ਚਿੱਲੇ ਨਾਲ ਜੋੜਕੇ। ੩. ਫੈਲਾਉਣਾ. ਵਿਸ੍ਤਾਰ ਕਰਨਾ. "ਜਗਤ ਜਸ ਸੰਚਰ੍ਯਉ." (ਸਵੈਯੇ ਮਃ ੫. ਕੇ) ੪. ਪ੍ਰਵੇਸ਼. ਦਖਲ. "ਤਿਥੈ ਕਾਲ ਨ ਸੰਚਰੈ." (ਸ਼੍ਰੀ ਅਃ ਮਃ ੧) ੫. ਨੱਠਣਾ. ਭੱਜਣਾ. "ਨਾ ਨਿਵੈ ਨਾ ਫੁਨਿ ਸੰਚਰੈ." (ਗਉ ਕਬੀਰ ਬਾਵਨ) ੬. ਮਿਲਾਪ. ਮੇਲ. "ਕਵਨ ਸੁ ਦਾਤਾ ਲੇ ਸੰਚਾਰੇ." (ਗਉ ਮਃ ੫) ੭. ਸ਼ਰੀਰ. ਦੇਹ, ਜਿਸ ਕਰਕੇ ਵਿਚਰੀਏ। ੮. ਪੁਲ, ਜਿਸ ਉੱਪਰੋਂ ਲੋਕ ਵਿਚਰਦੇ ਹਨ....