sēvikāसेविका
ਸੰ. ਸੇਵੀ. ਸੇਮੀ. ਕਣਕ ਦੇ ਆਟੇ ਦੀ ਹੱਥੀਂ ਵੱਟਕੇ ਅਥਵਾ ਯੰਤ੍ਰ ਵਿੱਚ ਬਣਾਈ ਸੂਤ ਦੇ ਆਕਾਰ ਦੀ ਇੱਕ ਖਾਣ ਯੋਗ ਵਸਤੁ। ੨. ਦਾਸੀ. ਟਹਿਲਨ.
सं. सेवी. सेमी. कणक दे आटे दी हॱथीं वॱटके अथवा यंत्र विॱच बणाई सूत दे आकार दी इॱक खाण योग वसतु। २. दासी. टहिलन.
ਦੇਖੋ, ਸੇਵਿਕਾ। ੨. ਵਿ- ਸੇਵਾ ਕਰਨ ਵਾਲਾ. ਸੇਵਿਨ੍। ੩. ਸੇਵਨੀਯ. ਸੇਵਾ ਯੋਗ. ਸੇਵ੍ਯ....
ਸੰਗ੍ਯਾ- ਇੱਕ ਅੰਨ, ਜੋ ਵਿਸ਼ੇਸ ਕਰਕੇ ਖਾਣ ਦੇ ਕੰਮ ਆਉਂਦਾ ਹੈ. ਗੋਧੂਮ. ਗੰਦਮ. Wheat । ੨. ਦੇਖੋ, ਕਣਿਕ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰਗ੍ਯਾ- ਸੇਵਾ ਕਰਨ ਵਾਲੀ. ਟਹਿਲਣ. "ਜਾਕੈ ਸਿਮਰਨਿ ਕਵਲਾ ਦਾਸਿ." (ਮਾਲੀ ਮਃ ੫) "ਗ੍ਰਹਿ ਭੂਜਾ ਲੀਨੀ ਦਾਸਿ ਕਾਂਨੀ." (ਬਿਲਾ ਛੰਤ ਮਃ ੫)"ਠਾਕੁਰ ਛਡਿ ਦਾਸੀ ਕਉ ਸਿਮਰਹਿ." (ਭੈਰ ਮਃ ੫) ਇੱਥੇ ਦਾਸੀ ਤੋਂ ਭਾਵ ਮਾਇਆ ਹੈ। ੨. ਮੁਹਰ. ਅਸ਼ਰਫ਼ੀ. "ਦਾਸੀ ਪਾਂਚ ਭੇਟ ਧਰਦੀਨੀ." (ਗੁਵਿ ੬) ੩. ਦਾਸ ਨੇ. "ਹਰਿ ਸੁਖਨਿਧਾਨ ਨਾਨਕ ਦਾਸਿ ਪਾਇਆ." (ਧਨਾ ਮਃ ੫) ੪. ਦੇਖੋ, ਦਾਸੀਂ....
ਟਹਲ (ਸੇਵਾ) ਕਰਨਵਾਲੀ. ਦਾਸੀ। ੨. ਦੇਖੋ, ਟਹਲਨਾ....