sēnuसेणु
ਦੇਖੋ, ਸੈਣ ੭.
देखो, सैण ७.
ਇਹ ਸੱਜਨ ਬਾਂਧਵਗੜ੍ਹ (ਰੀਵਾ) ਦੇ ਰਾਜਾ "ਰਾਜਾ ਰਾਮ" ਦਾ ਨਾਈ ਸੀ. ਰਾਮਾਨੰਦ ਦਾ ਸਿੱਖ ਹੋਕੇ ਇਹ ਸਾਧੁਸੇਵਾ ਪਰਾਇਣ ਹੋਇਆ ਅਤੇ ਉੱਚ ਸ਼੍ਰੇਣੀ ਦੇ ਭਗਤਾਂ ਵਿੱਚ ਗਿਣਿਆ ਗਿਆ. ਸੈਣ ਦੀ ਵੰਸ਼ ਇਸ ਵੇਲੇ ਰੀਵਾ ਵਿੱਚ ਵਿਦ੍ਯਮਾਨ ਹੈ. ਇਸ ਮਹਾਤਮਾ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. "ਸੈਣ ਭਣੈ ਭਜ ਪਰਮਾਨੰਦੇ." (ਧਨਾ) ੨. ਡਿੰਗ. ਪਤੀ. ਸ੍ਵਾਮੀ. ਮਾਲਿਕ. "ਹਰਿ ਮੇਲਹੁ ਸਜਨ ਸੈਣ." (ਮਾਝ ਮਃ ੫. ਦਿਨਰੈਣ) ੩. ਸੰ. ਸ਼ਯਨ. ਸੌਣਾ. "ਸੁੰਦਰ ਮੰਦਰ ਸੈਣਹ ਜੇਣ ਮਧ੍ਯ ਹਰਿਕੀਰਤਨਹ." (ਗਾਥਾ) ੪. ਸੰ. ਸੈਨਾ. ਫੌਜ. "ਗਾਹਤ ਸੈਣ." (ਚੰਡੀ ੨) ੫. ਸੰ. ਸੈਨ੍ਯ. ਵਿ- ਸੈਨਾ (ਫੌਜ) ਨਾਲ ਹੈ ਜਿਸ ਦਾ ਸੰਬੰਧ। ੬. ਸੰਗ੍ਯਾ- ਸਿਪਾਹੀ. ਭਟ। ੭. ਸਿੰਧੀ. ਸੇਣੁ. ਕੁੜਮ. ਲਾੜੀ ਅਤੇ ਲਾੜੇ ਦਾ ਪਿਤਾ. ਭਾਵ- ਰਿਸ਼ਤੇਦਾਰ. ਸੰਬੰਧੀ. "ਸੇ ਸੈਣ ਸੇ ਸਜਨਾ." (ਵਾਰ ਸੋਰ ਮਃ ੩)...