sukhūसुॱखू
ਦੇਖੋ, ਬਾਜਕ.
देखो, बाजक.
ਰਿਆਸਤ ਪਟਿਆਲਾ. ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਪੰਜ ਮੀਲ ਪੱਛਮ ਹੈ. ਇਸ ਤੋਂ ਦੱਖਣ ਪੱਛਮ ਗੁਰੂ ਗੋਬਿੰਦ ਸਿੰਘ ਸਾਹਿਬ ਵਿਰਾਜੇ ਹਨ. ਸੁੱਖੂ ਅਤੇ ਬੁੱਧੂ ਦਿਵਾਨੇ ਸਾਧਾਂ ਨੇ ਪ੍ਰੇਮ ਨਾਲ ਸੇਵਾ ਕੀਤੀ ਅਤੇ ਮਾਲਵੇ ਦਾ ਗੀਤ (ਸੱਦ) ਗਾਕੇ ਸੁਣਾਇਆ-#"ਕੱਚਾ ਕੋਠਾ ਵਿਚ ਵਸਦਾ ਜਾਨੀ। ਸਦਾ ਨ ਮਾਪੇ, ਨਿੱਤ ਨ ਜੁਆਨੀ। ਚਲਣਾ ਅੱਗੇ ਹੋਇ, ਗੁਮਾਨੀ!" ਉਨ੍ਹਾਂ ਦੀ ਬੇਨਤੀ ਪੁਰ ਮਾਛੀਵਾੜੇ ਵਾਲਾ ਲਿਬਾਸ ਦਸ਼ਮੇਸ਼ ਨੇ ਫੇਰ ਪਹਿਨਿਆ ਅਰ ਦੋਹਾਂ ਸਾਧਾਂ ਨੇ ਦੋ ਸਿੱਖਾਂ ਨਾਲ ਮਿਲਕੇ ਗੁਰੂ ਸਾਹਿਬ ਦਾ ਪਲੰਘ ਉਠਾਇਆ."ਸੁਨ ਗੁਰੁ ਪਲੰਘ ਅਪਨ ਉਠਵਾਯੋ। ਸੁੱਖੂ ਬੁੱਧੂ ਸੀਸ ਲਗਾਯੋ। ਦੁਇ ਸਿਖ ਅਪਰ ਲਗੇ ਹੈਂ ਸੰਗ। ਗਮਨੇ ਗੁਰੂ ਉਠਾਇ ਉਤੰਗ." (ਗੁਪ੍ਰਸੂ)#ਇੱਥੇ ਛੋਟਾ ਜੇਹਾ ਗੁਰਦ੍ਵਾਰਾ ਹੈ. ਪਾਸ ਰਹਿਣ ਦੇ ਮਕਾਨ ਹਨ. ੪੫ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ....