sujākaसुजाक
ਦੇਖੋ, ਸੁਜਾਗ ੪.
देखो, सुजाग ४.
ਵਿ- ਉੱਤਮ ਜਾਗਰਣ ਕਰਨ ਵਾਲਾ. ਨੀਂਦ ਦਾ ਤ੍ਯਾਗੀ। ੨. ਸਾਵਧਾਨ. ਚੌਕਸ. ਸੁਜਗ। ੩. ਸੰਗ੍ਯਾ- ਚੌਕੀਦਾਰ. ਪਹਿਰੂ. "ਪੰਚ ਤਸਕਰ ਜੀਤ ਸਿੱਖ ਹੀ ਸੁਜਾਗ ਹੈ." (ਭਾਗੁ ਕ) ੪. ਫ਼ਾ. [سوزاک] ਸੁਜ਼ਾਕ. ਪੇਸ਼ਾਬ ਦੀ ਸੋਜ਼ਿਸ਼ (ਜਲਨ). Gonorrhea. ਇਹ ਛੂਤ ਦਾ ਰੋਗ ਹੈ. ਪੇਸ਼ਾਬ ਦੀ ਨਾਲੀ ਵਿੱਚ ਸੋਜ ਹੋ ਕੇ ਪੀਪ ਆਉਣ ਲਗ ਜਾਂਦੀ ਹੈ. ਇਸ ਦਾ ਕਾਰਣ ਭੀ ਇੱਕ ਪ੍ਰਕਾਰ ਦੇ ਸੂਖਮ ਕੀੜੇ ਹਨ, ਜੋ ਸਪਰਸ਼ ਤੋਂ ਦੂਜੇ ਨੂੰ ਲਗ ਜਾਂਦੇ ਹਨ, ਖਾਸ ਕਰਕੇ ਇਸ ਰੋਗ ਨਾਲ ਗ੍ਰਸੀ ਵਿਭਚਾਰਣੀਆਂ ਦਾ ਸੰਗ ਕਰਨ ਵਾਲੇ ਸੁਜਾਗ ਦਾ ਸ਼ਿਕਾਰ ਹੁੰਦੇ ਹਨ ਅਰ ਉਹ ਕੁਕਰਮੀ ਆਪਣੀ ਉੱਤਮ ਇਸਤ੍ਰੀਆਂ ਨੂੰ ਭੀ ਕਲੰਕ ਦੇਣ ਦਾ ਕਾਰਣ ਬਣਦੇ ਹਨ.#ਸੁਜ਼ਾਕ ਰੋਗ ਵਿੱਚ ਪੇਸ਼ਾਬ ਜਲਨ ਅਤੇ ਪੀੜਾ ਨਾਲ ਆਉਂਦਾ ਹੈ. ਕਮਰ ਵਿੱਚ ਦਰਦ ਹੁੰਦਾ ਹੈ, ਮੱਠਾ ਤਾਪ ਰਹਿੰਦਾ ਹੈ, ਭੁੱਖ ਬੰਦ ਹੋ ਜਾਂਦੀ ਹੈ.#ਇਸ ਰੋਗ ਦਾ ਛੇਤੀ ਇਲਾਜ ਕਰਨਾ ਚਾਹੀਏ, ਕਿਉਂਕਿ ਪੁਰਾਣਾ ਸੁਜ਼ਾਕ ਕਈ ਤਰਾਂ ਦੇ ਕਲੇਸ਼ ਪੈਦਾ ਕਰਦਾ ਹੈ. ਸਾਧਾਰਣ ਇਲਾਜ ਇਹ ਹਨ-#ਰਾਤ ਨੂੰ ਪੰਜ ਗ੍ਰੇਨ ਕੈਲੋਮਲ (Calomel) ਦੇ ਕੇ, ਸਵੇਰੇ ਚਾਰ ਡ੍ਰਾਮ ਮੈਗਨੇਸ਼ੀਆ ਅਥਵਾ ਕਿਸੇ ਹੋਰ ਲੂਣ ਦਾ ਜੁਲਾਬ ਦੇ ਕੇ, ਬਰੋਜੇ ਜਾਂ ਚਿੱਟੇ ਚੰਨਣ ਦਾ ਤੇਲ ਦਸ ਦਸ ਬੂੰਦਾਂ ਦਿਨ ਵਿੱਚ ਤਿੰਨ ਵਾਰ ਦੁੱਧ ਤੇ ਪਾਕੇ ਪਿਆਉਣਾ ਚਾਹੀਏ ਅਰ ਜਦ ਕਬਜ਼ ਮਲੂਮ ਹੋਵੇ ਤੁਰਤ ਹੀ ਕਿਸੇ ਲੂਣ ਦਾ ਜੁਲਾਬ ਦੇ ਦੇਣਾ ਲੋੜੀਏ.#ਗੇਰੂ ਤਿੰਨ ਮਾਸ਼ੇ, ਕੱਚੇ ਛੋਲੇ ਇੱਕ ਤੋਲਾ, ਰਾਤ ਨੂੰ ਪਾਣੀ ਵਿੱਚ ਭਿਉਂ ਰੱਖਣੇ, ਇਸ ਪਾਣੀ ਵਿੱਚ ਚਾਰ ਤੋਲੇ ਸ਼ਰਬਤ ਬਜ਼ੂਰੀ ਮਿਲਾਕੇ ਪਿਆਉਣਾ.#ਕਲਮੀ ਸ਼ੋਰਾ ਪੌਣੇ ਦੋ ਤੋਲੇ, ਵਡੀ ਇਲਾਇਚੀ ਦੇ ਬੀਜ ਪੌਣੇ ਦੋ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਛੀ ਛੀ ਮਾਸੇ ਸਵੇਰ ਅਤੇ ਸੰਝ ਸੱਠੀ ਦੇ ਚਾਉਲਾਂ ਦੇ ਧੋਣ ਨਾਲ ਫੱਕਣਾ.#ਪੇਸ਼ਾਬ ਦੀ ਨਾਲੀ ਦੇ ਜਖ਼ਮ ਦੀ ਸਫਾਈ ਲਈ ਹੇਠ ਲਿਖੀ ਦਵਾਈਆਂ ਦੀ ਪਿਚਕਾਰੀ ਗੁਣਕਾਰੀ ਹੈ-#ਨੀਲੇਥੋਥੇ ਦੀ ਖਿੱਲ ਇੱਕ ਮਾਸ਼ਾ, ਮੁਰਦਾਰ ਸੰਗ ਛੀ ਮਾਸ਼ੇ, ਸੁਰਮਾ ਇੱਕ ਤੋਲਾ, ਰਸੌਂਤ ਇੱਕ ਤੋਲਾ, ਕੱਥ ਚਿੱਟੀ ਇੱਕ ਤੋਲਾ, ਮਸਤਗੀ ਰੂਮੀ ਛੀ ਮਾਸ਼ੇ, ਇਹ ਸਭ ਖਰਲ ਵਿੱਚ ਬਰੀਕ ਕਰਕੇ, ਇੱਕ ਬੋਤਲ ਪਾਣੀ ਮਿਲਾਕੇ ਸ਼ੀਸ਼ੀ ਵਿੱਚ ਪਾ ਲਓ ਅਰ ਇਸ ਪਾਣੀ ਵਿੱਚ ਇਕ ਮਾਸ਼ਾ ਅਫੀਮ, ਇੱਕ ਮਾਸ਼ਾ ਬਰੋਜਾ ਮਿਲਾਕੇ ਦਿਨ ਵਿੱਚ ਦੋ ਤਿੰਨ ਵਾਰ ਪਿਚਕਾਰੀ ਕਰੋ.#ਗਰਮ ਮਸਾਲੇ, ਖੱਟਾ, ਜਾਦਾ ਮਿੱਠਾ, ਮਾਸ, ਚਟਨੀਆਂ, ਮਿਰਚਾਂ, ਮੈਥੁਨ, ਬਹੁਤ ਫਿਰਨਾ ਆਦਿ ਤੋਂ ਪਰਹੇਜ਼ ਰੱਖਣਾ ਚਾਹੀਏ.#ਖਾਣ ਲਈ ਦੁੱਧ, ਚਾਉਲ, ਖਿਚੜੀ, ਫਿਰਣੀ, ਜੌਂ ਦਾ ਦਲੀਆ, ਕੱਦੂ, ਕੁਲਫਾ ਆਦਿ ਹਿਤਕਾਰੀ ਹਨ....