sunītiसुनीति
ਵਿ- ਉੱਤਮ ਨੀਤਿ। ੨. ਧ੍ਰੁਵ ਦੀ ਮਾਤਾ ਅਤੇ ਉੱਤਾਨਪਾਦ ਦੀ ਵਹੁਟੀ.
वि- उॱतम नीति। २. ध्रुव दी माता अते उॱतानपाद दी वहुटी.
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਨਿਤ੍ਯ ਹੀ. ਹਰ ਰੋਜ਼. "ਰਵਿਦਾਸੁ ਢੰਵੰਤਾ ਢੋਰ ਨੀਤਿ." (ਆਸਾ ਧੰਨਾ) "ਦਾਤਨ ਨੀਤਿ ਕਰੇਇ" (ਤਨਾਮਾ) ੨. ਸੰ. ਸੰਗ੍ਯਾ- ਲੈ ਜਾਣ ਦੀ ਕ੍ਰਿਯਾ। ੩. ਉਹਾ ਰੀਤਿ, ਜਿਸ ਦ੍ਵਾਰਾ ਆਦਮੀ ਸੁਮਾਰਗ ਚਲ ਸਕੇ। ੪. ਧਰਮ ਅਤੇ ਸਮਾਜ ਦੇ ਚਲਾਉਣ ਦਾ ਨਿਯਮ। ਪ ਰਾਜ੍ਯਪ੍ਰਬੰਧ ਦੀ ਯੁਕ੍ਤਿ. ਰਿਆਸਤ ਦੇ ਇੰਤਜਾੱਮ ਦੀ ਰੀਤਿ.#ਨੀਤਿ ਹੀ ਤੇ ਧਰਮ ਧਰਮ ਹੀ ਤੇ ਸਭੈ ਸਿੱਧਿ#ਨੀਤਿ ਹੀ ਤੇ ਆਦਰ ਸਭਾਨ ਬੀਚ ਪਾਈਐ,#ਨੀਤਿ ਤੇ ਅਨੀਤਿ ਛੂਟੈ ਨੀਤਿ ਹੀ ਤੇ ਸੁਖ ਲੂਟੈ#ਨੀਤਿ ਲੀਯੇ ਬੋਲੈ ਭਲੋ ਬਕਤਾ ਕਹਾਈਐ,#ਨੀਤਿ ਹੀ ਤੇ ਰਾਜ ਰਾਜੈ ਨੀਤਿ ਹੀ ਤੇ ਪਾਤਸ਼ਾਹੀ#ਨੀਤਿ ਹੀ ਤੇ ਯਸ ਨਵਖੰਡ ਮਾਂਹਿ ਗਾਈਐ,#਼ਛੋਟਨ ਕੋ ਬਡੋ ਅਰੁ ਬਡੇ ਮਾਂਹਿ ਬਡੋ ਕਰੈ#ਤਾਂਤੇ ਸਭ ਹੀ ਕੋ ਰਾਜਨੀਤਿ ਹੀ ਸੁਨਾਈਐ. (ਦੇਵੀਦਾਸ)...
ਸੰ. ਧਾ- ਸ੍ਥਿਰ ਰਹਿਣਾ, ਖੜਾ ਰਹਿਣਾ, ਜਾਣਾ (ਗਮਨ ਕਰਨਾ). ੨. ਵਿ- ਸ੍ਥਿਰ. ਅਚਲ. "ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਦੇਖੋ, ਬਰਵਾ। ੪. ਕਰਤਾਰ. ਵਾਹਗੁਰੂ. ਜੋ ਸਦਾ ਅਚਲ ਹੈ। ੫. ਆਕਾਸ਼। ੬. ਪਰਵਤ। ੭. ਖਗੋਲ ਦੀ ਧੁਰ. ਧ੍ਰੁਵਤਾਰਾ. Pole- star। ੮. ਭਾਗਵਤ ਅਤੇ ਵਿਸਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ. ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ. ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ. ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ. ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ. ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ. ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ. ਧ੍ਰੁਵ ਇਹ ਸੁਣਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ. ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਕਣ ਸੱਚ ਆਖਦੀ ਹੈ. ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ. ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ. ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ.¹ ਧ੍ਰੁਵ ਨੇ ਮਧੁਵਨ ਵਿੱਚ ਜਾਕੇ ਅਜੇਹਾ ਘੋਰ ਤਪ ਕੀਤਾ ਕਿ ਵਿਸਨੁ ਨੇ ਸਾਕ੍ਸ਼ਾਤ ਦਰਸ਼ਨ ਦੇਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ. ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ. ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕ੍ਸ਼ਾਂ ਨੇ ਮਾਰ ਦਿੱਤਾ. ਧ੍ਰੁਵ ਦੇ ਦੋ ਇਸਤ੍ਰੀਆਂ ਸਨ. ਭ੍ਰਮਿ ਅਤੇ ਇਲਾ. ਭ੍ਰਮਿ ਦੇ ਗੱਰਭ ਤੋਂ ਕਲਪ ਅਤੇ ਵਤਸਰ ਦੋ ਪੁਤ੍ਰ ਹੋਏ. ਇਲਾ ਦੇ ਉਤਫਲ ਪੁਤ੍ਰ ਜਨਮਿਆ. ਧ੍ਰੁਵ ੩੬ ਹਜ਼ਾਰ ਵਰ੍ਹੇ ਰਾਜ ਕਰਕੇ ਵਿਸਨੁ ਦੇ ਦਿੱਤੇ ਅਚਲ ਅਸਥਾਨ ਤੇ ਜਾ ਵਿਰਾਜਿਆ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उत्त्नपाद. ਸੰਗ੍ਯਾ- ਮਨੁ ਅਤੇ ਸ਼ਤਰੂਪਾ ਦਾ ਪੁਤ੍ਰ, ਜਿਸ ਦੀ ਇਸਤ੍ਰੀ ਸੁਨੀਤਿ ਵਿੱਚੋਂ ਚਾਰ ਪੁਤ੍ਰ- ਧ੍ਰੁਵ, ਕੀਰ੍ਤਿਮਾਨ, ਆਯੁਸਮਾਨ, ਅਤੇ ਵਸੁ ਹੋਏ, ਸੁਰੁਚਿ ਇਸ ਦੀ ਦੂਜੀ ਇਸਤ੍ਰੀ ਸੀ, ਜਿਸ ਦੇ ਉਦਰ ਤੋਂ ਉੱਤਮ ਜਨਮਿਆ. ਦੇਖੋ, ਧ੍ਰੁਵ ੮....
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...