suāradhīसुआरथी
ਸੰ. स्वार्थिन. ਸ੍ਵਾਰਥੀ. ਵਿ- ਖ਼ੁਦਗ਼ਰਜ਼. ਆਪਣਾ ਪ੍ਰਯੋਜਨ ਸਿੱਧ ਕਰਨ ਵਾਲਾ. ਮਤਲਬੀ.
सं. स्वार्थिन. स्वारथी. वि- ख़ुदग़रज़. आपणा प्रयोजन सिॱध करन वाला. मतलबी.
ਦੇਖੋ, ਸੁਆਰਥੀ। ੨. ਸੰ. ਸਾਰਥੀ. ਰਥਵਾਨ. ਰਥ ਹੱਕਣ ਵਾਲਾ. "ਬਿਸ੍ਵ ਕਾ ਦੀਪਕੁ ਸ੍ਵਾਮੀ ਤਾਚੇ ਰੇ ਸ੍ਵਾਰਥੀ." (ਧਨਾ ਤ੍ਰਿਲੋਚਨ)...
ਫ਼ਾ. [خودغرض] ਖ਼ੁਦਗ਼ਰਜ. ਵਿ- ਆਪਣਾ ਮਤ਼ਲਬ ਸਿੱਧ ਕਰਨ ਵਾਲਾ. ਸ੍ਵਾਰਥੀ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਸੰਗ੍ਯਾ- ਉਹ ਕਾਰਜ, ਜਿਸ ਵਿੱਚ ਚਿੱਤ ਦਾ ਲਗਾਉ ਹੋਵੇ. ਮਤਲਬ. ਗਰਜ....
ਦੇਖੋ, ਸਿੰਧੁ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [مطلبی] ਵਿ- ਸ੍ਵਾਰਥੀ ਆਪਣਾ ਪ੍ਰਯੋਜਨਸਿੱਧ ਕਰਨ ਵਾਲਾ....