sājana, sājanuसाजण, साजणु
ਕ੍ਰਿ- ਸਾਜਨਾ. ਰਚਨਾ. ਬਣਾਉਣਾ. ੨. ਸੰਗ੍ਯਾ- ਦੇਖੋ, ਸਾਜਨ.
क्रि- साजना. रचना. बणाउणा. २. संग्या- देखो, साजन.
ਕ੍ਰਿ- ਸ੍ਰਿਜਨ. ਰਚਣਾ. ਬਣਾਉਣਾ. "ਪੀਠਾ ਪਕਾ ਸਾਜਿਆ." (ਵਾਰ ਮਾਰੂ ੨. ਮਃ ੫) "ਤੁਧੁ ਆਪੇ ਧਰਤੀ ਸਾਜੀਐ." (ਵਾਰ ਸ੍ਰੀ ਮਃ ੪) ੨. ਸੰਬੋਧਨ. ਹੇ ਸਾਜਨ!...
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਕ੍ਰਿ- ਰਚਨਾ. ਤਿਆਰ ਕਰਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸਨ੍-ਜਨ. ਭਲਾ ਮਨੁੱਖ. ਸੱਜਨ. ਮਿਤ੍ਰ. "ਸਾਜਨ ਦੇਖਾ ਤ ਗਲਿ ਮਿਲਾ." (ਮਾਰੂ ਅਃ ਮਃ ੧) ੨. ਕਰਤਾਰ. ਜੋ ਸਭ ਨਾਲ ਮਿਤ੍ਰਭਾਵ ਰਖਦਾ ਹੈ. "ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ." (ਸ੍ਰੀ ਅਃ ਮਃ ੧) ੩. ਸੁਜਨ. "ਸਾਜਨੁ ਮੀਤੁ ਸਖਾ ਕਰਿ ਏਕੁ." (ਗਉ ਮਃ ੫) ੪. ਸ੍ਰਿਜਨ. ਰਚਣਾ. "ਸਰਵ ਜਗਤ ਕੇ ਸਾਜਨਹਾਰ." (ਸਲੋਹ) ਦੇਖੋ, ਸਾਜਨਾ....