sahitāसहिता
ਸੰ. सहित्त्रिਸਹਿਤ੍ਰਿ. ਵਿ- ਸਹਾਰਨ ਵਾਲਾ. ਬਰਦਾਸ਼੍ਤ ਕਰਨ ਵਾਲਾ। ੨. ਸਹਾਰਦਾ. ਦੇਖੋ, ਭਰੁ.
सं. सहित्त्रिसहित्रि. वि- सहारन वाला. बरदाश्त करन वाला। २. सहारदा. देखो, भरु.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [برداشت] ਸੰਗ੍ਯਾ- ਸਹਾਰਨ ਦੀ ਕ੍ਰਿਯਾ. ਸਹਨਸ਼ੀਲਤਾ। ੨. ਸਬਰ. ਸੰਤੋਖ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਭਰ. "ਮੇਦਨਿ ਭਰੁ ਸਹਿਤਾ." (ਸਵੈਯੇ ਮਃ ੫. ਕੇ) ਪ੍ਰਿਥਿਵੀ ਦਾ ਭਾਰ ਸਹਾਰਦਾ ਹੈ। ੨. ਸੰ. ਸ੍ਵਾਮੀ। ੩. ਪਤਿ. ਭਰਤਾ। ੪. ਵਿਸਨੁ। ੫. ਸੁਵਰਣ. ਸੋਨਾ। ੬. ਸਮੁੰਦਰ. "ਮੇਦਨਿ ਭਰ ਸਹਿਤਾ." ਪ੍ਰਿਥਿਵੀ ਅਤੇ ਭਰੁ (ਸਮੁੰਦਰ) ਨੂੰ ਧਾਰਣ ਕਰਤਾ....