salāghāसलाघा
ਸੰ. श्लाघ् ਧਾ- ਵਡਿਆਉਣਾ. ਸ਼ੇਖੀ ਮਾਰਨਾ. ਭਰੋਸਾ ਕਰਨਾ. ਅਭਿਮਾਨੀ ਹੋਣਾ। ੨. ਸੰ. श्लाघा ਸ਼੍ਲਾਘਾ. ਸੰਗ੍ਯਾ- ਉਸਤਤਿ. ਤਅ਼ਰੀਫ।੩ ਚਾਹ. ਇੱਛਾ।
सं. श्लाघ् धा- वडिआउणा. शेखी मारना. भरोसा करना. अभिमानी होणा। २. सं. श्लाघा श्लाघा. संग्या- उसतति. तअ़रीफ।३ चाह. इॱछा।
ਫ਼ਾ. [شیخی] ਸ਼ੇਖ਼ੀ ਸੰਗ੍ਯਾ- ਬਜ਼ੁਰਗੀ ਜਾਹਿਰ ਕਰਨ ਦੀ ਕ੍ਰਿਯਾ. ਫੜ. ਆਕੜ....
ਭਦ੍ਰਾਸ਼ਾ. ਭਦ੍ਰਵਿਸ਼੍ਵਾਸ. ਦੇਖੋ, ਭਰਵਾਸਾ. "ਤੇਰਾ ਭਰੋਸਾ ਪਿਆਰੇ." (ਰਾਮ ਅਃ ਮਃ ੫) "ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ." (ਸ੍ਰੀ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਵਿ- ਹੰਕਾਰੀ. ਮਗ਼ਰੂਰ. "ਅਭਿਮਾਨੀ ਕੀ ਜੜ ਸਰਪਰ ਜਾਏ." (ਗੌਂਡ ਅਃ ਮਃ ੫) ੨. ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ ਮਤਿ. "ਚੂਕੀ ਅਭਿਮਾਨੀ." (ਤੁਖਾ ਛੰਤ ਮਃ ੧)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ...
ਸੰਗ੍ਯਾ- ਇੱਛਾ. ਅਭਿਲਾਖਾ. "ਚਾਹਹਿ ਤੁਝਹਿ ਦਇਆਰ!" (ਆਸਾ ਛੰਤ ਮਃ ੫) ੨. ਚਿਤਵਨ. ਦ੍ਰਿਸ੍ਟਿ. ਨਜਰ. "ਚਾਹ ਰਹੈ ਚਿੱਤ ਮੇ ਕ੍ਰਿਪਾ ਕੀ ਏਕ ਚਾਹ ਕੀ." (੫੨ ਕਵਿ) ੩. ਫ਼ਾ. [چاہ] ਖੂਹ. ਕੂਪ। ੪. ਦੇਖੋ, ਚਾਯ....
ਦੇਖੋ, ਇਛਾ....