saradhāसरदा
ਸੰਗ੍ਯਾ- ਸਰ (ਜਲ) ਦੇਣ ਵਾਲਾ. ਕਟੋਰਾ. ਪਿਆਲਾ। ੨. ਫ਼ਾ. [سردہ] ਸਰਦਹ. ਕਾਬੁਲੀ ਖਰਬੂਜਾ. ਇਸ ਦਾ ਬੀਜ ਭਾਰਤ ਵਿੱਚ ਸਭ ਤੋਂ ਪਹਿਲਾਂ ਬਾਬਰ ਲਿਆਇਆ ਹੈ. "ਸਰਦੇ ਮੰਗਵਾਏ ਇਕ ਅੰਕ." (ਗੁਪ੍ਰਸੂ)
संग्या- सर (जल) देण वाला. कटोरा. पिआला। २. फ़ा. [سردہ] सरदह. काबुली खरबूजा. इस दा बीज भारत विॱच सभ तों पहिलां बाबर लिआइआ है. "सरदे मंगवाए इक अंक." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਖੁਲੇ ਮੂੰਹ ਦਾ ਧਾਤੁ ਦਾ ਪਿਆਲਾ ਕੌਲ ਕੌਲੀ...
ਫ਼ਾ. [پیالہ] ਪਯਾਲਹ. ਸੰਗ੍ਯਾ- ਕਟੋਰਾ. ਪਾਤ੍ਰ. "ਇਹੁ ਪਿਰਮਪਿਆਲਾ ਖਸਮ ਕਾ." (ਵਾਰ ਰਾਮ ੧. ਮਃ ੩) ੨. ਤੋੜੇਦਾਰ ਅਤੇ ਪਥਰਕਲਾ ਬੰਦੂਕ ਦਾ, ਪਿਆਲੇ ਦੀ ਸ਼ਕਲ ਦਾ, ਉਹ ਅਸਥਾਨ, ਜਿਸ ਵਿੱਚ ਬਾਰੂਦ ਰੱਖੀਦਾ ਹੈ, ਜੋ ਤੋੜੇ ਦੀ ਅਗਨਿ ਅਥਵਾ ਪਥਰੀ ਦੇ ਚਿੰਗਾੜੇ ਤੋਂ ਮੱਚ ਉਠਦਾ ਹੈ. ਪਿਆਲੇ ਦੀ ਅੱਗ ਛੋਟੇ ਛੇਕ ਵਿੱਚਦੀਂ ਬੰਦੂਕ ਦੀ ਕੋਠੀ ਵਿੱਚ ਪਹੁਚਦੀ ਹੈ। ੩. ਵਿ- ਪਿਲਾਉਣ ਵਾਲਾ. ਪਾਨ ਕਰਾਉਣ ਵਾਲਾ. "ਪੰਜ ਪਿਆਲੇ ਪੰਜ ਪੀਰ, ਛਠਵਾਂ ਪੀਰ ਬੈਠਾ ਗੁਰੁਭਾਰੀ." (ਭਾਗੁ) ਅਮ੍ਰਿਤ ਪਿਲਾਉਣ ਵਾਲੇ ਪੰਜ ਗੁਰੂ....
ਵਿ- ਕਾਬੁਲ ਦਾ. ਕਾਬੁਲ ਨਾਲ ਸੰਬੰਧ ਰੱਖਣ ਵਾਲਾ....
ਫ਼ਾ. [خربوُجہ] ਖ਼ਰਬੂਜ਼ਾ. ਇਸ ਦਾ ਉੱਚਾਰਣ ਖ਼ੁਰਪੁਜ਼ਹ ਭੀ ਸਹੀ ਹੈ. ਸੰ. ਖਬੂਜ, ਉਰ੍ਵਾਰੁ ਅਤੇ ਦਸ਼ਾਂਗੁਲ. ਇਹ ਸਾਉਣੀ ਦੀ ਫਸਲ ਦਾ ਫਲ ਹੈ, ਜੋ ਬੇਲ ਨੂੰ ਲਗਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਬਲੋਚਿਸਤਾਨ ਅਤੇ ਮਿਸਰ ਦੇ ਖਰਬੂਜੇ ਬਹੁਤ ਮਿੱਠੇ ਹੁੰਦੇ ਹਨ. ਕਾਬੁਲੀ ਸਰਦਾ ਭੀ ਇਸੇ ਜਾਤਿ ਵਿੱਚੋਂ ਹੈ....
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਤੁ. [بابر] ਬਾਬੁਰ ਜਹੀਰੁੱਦੀਨ ਮੁਹ਼ੰਮਦ ਬਾਬਰ. ਇਹ ਤੈਮੂਰ ਦੀ ਛੀਵੀਂ ਪੀੜ੍ਹੀ ਕੁਤਲਗ਼ਨਿਗਾਰ ਖ਼ਾਨਮ ਦੇ ਉਦਰ ਤੋਂ ਮਿਰਜ਼ਾ ਉਮਰਸ਼ੇਖ਼ ਦਾ ਪੁਤ੍ਰ ਵਡਾ ਬਹਾਦੁਰ ਮੁਗਲ ਹੋਇਆ ਹੈ. ਇਸ ਦਾ ਜਨਮ ੧੫. ਫਰਵਰੀ ਸਨ ੧੪੮੩ ਨੂੰ ਹੋਇਆ. ਇਸ ਦੀ ਮਾਂ ਚਗਤਾਈਖ਼ਾਂ (ਚੰਗੇਜ਼ਖਾਂ ਦੇ ਪੁਤ੍ਰ) ਦੇ ਖਾਨਦਾਨ ਵਿੱਚ ਮਹਮੂਦਖ਼ਾਨ ਮੁਗਲ ਦੀ ਭੈਣ ਸੀ. ਇਸੇ ਤੋਂ ਇਸ ਦੀ "ਚਗਤਾ" ਉਪਾਧੀ ਭੀ ਸੀ. ਇਸ ਨੇ ਕਾਬੁਲ ਪੁਰ ਸੰਮਤ ੧੫੬੨ (ਸਨ ੧੫੦੪) ਵਿੱਚ ਕਬਜਾ ਕਰਕੇ ਭਾਰਤ ਪੁਰ ਕਈ ਹਮਲੇ ਕੀਤੇ. ਸੰਮਤ ੧੫੭੮ ਵਿੱਚ ਸੈਦਪੁਰ (ਏਮਨਾਬਾਦ) ਫਤੇ ਕੀਤਾ. ਫੇਰ ਦੌਲਤਖ਼ਾਂ ਲੋਦੀ ਦੀ ਪ੍ਰੇਰਣਾ ਨਾਲ ਸੰਮਤ ੧੫੮੪ ਵਿੱਚ ਦਿੱਲੀ ਪੁਰ ਚੜ੍ਹਾਈ ਕੀਤੀ. ਪਾਨੀਪਤ ਦੇ ਮੈਦਾਨ ਵਿੱਚ ਇਬਰਾਹੀਮ ਲੋਧੀ ਨੂੰ ਸੰਮਤ ੧੫੮੪ (੨੦ ਅਪ੍ਰੈਲ ਸਨ ੧੫੨੬) ਨੂੰ ਮਾਰਕੇ ਦਿੱਲੀ ਦਾ ਤਖਤ ਮੱਲਿਆ ਅਤੇ ਮੁਗਲ ਰਾਜ ਹਿੰਦੁਸਤਾਨ ਵਿੱਚ ਥਾਪਿਆ.#ਇਸ ਨੂੰ ਸ਼ਰਾਬ ਪੀਣ ਦਾ ਭਾਰੀ ਵ੍ਯਸਨ ਸੀ. ਪਰ ਸੰਮਤ ੧੫੮੫ ਦੀ ਕਨਵਾਹਾ ਦੀ ਲੜਾਈ ਸਮੇ, ਜਿਸ ਵਿੱਚ ਚਤੌੜਪਤਿ ਰਾਣਾ ਸਾਂਗਾ ਨੂੰ ੧੬. ਮਾਰਚ ਸਨ ੧੫੨੭ ਨੂੰ ਹਾਰ ਹੋਈ, ਇਸ ਨੇ ਸ਼ਰਾਬ ਦਾ ਤਿਆਗ ਕੀਤਾ, ਅਰੇ ਸੋਨੇ ਚਾਂਦੀ ਦੇ ਸੁਰਾਹੀ ਪਿਆਲੇ ਦਾਨ ਕਰ ਦਿੱਤੇ. ਇਸ ਦਾ ਦੇਹਾਂਤ ੨੬ ਦਿਸੰਬਰ ਸਨ ੧੫੩੦ (ਸੰਮਤ ੧੫੮੮) ਨੂੰ ਆਗਰੇ ਹੋਇਆ. ਬਾਬਰ ਦੀ ਮੁਲਾਕਾਤ ਸਤਿਗੁਰੂ ਨਾਨਕਦੇਵ. ਨਾਲ ਸੈਦਪੁਰ (ਏਮਨਾਬਾਦ) ਹੋਈ ਸੀ. ਉਸ ਸਮੇਂ ਦੇ ਉਚਰੇ ਹੋਏ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮੁਗਲ ਅਤੇ ਪਠਾਣਾਂ ਦੀ ਲੜਾਈ ਦਾ ਪੂਰਾ ਹਾਲ ਪ੍ਰਗਟ ਕਰਦੇ ਹਨ, ਯਥਾ- "ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ। ਆਪੇ ਦੋਸ ਨ ਦੇਈ ਕਰਤਾ ਜਮ ਕਰਿ ਮੁਗਲ ਚੜਾਇਆ." ××× (ਆਸਾ ਮਃ ੧) "ਬਾਬਰਵਾਣੀ ਫਿਰਿਗਈ ਕੁਇਰ ਨ ਰੋਟੀ ਖਾਇ." ××× (ਆਸਾ ਅਃ ਮਃ ੧) "ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ਜਿਨ ਕੀ ਚੀਰੀ ਦਰਗਹਿ ਪਾਟੀ ਦਿਨਾ ਮਰਣਾ ਭਾਈ." ××× (ਆਸਾ ਅਃ ਮਃ ੧) ਦੇਖੋ, "ਆਵਨ ਅਠਤਰੇ ਜਾਨ ਸਤਾਨਵੇ."...
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....