vrikshādhanī, varikshādhanīव्रिक्शादनी, वरिक्शादनी
ਬਿਰਛ ਨੂੰ ਖਾਜਾਣ ਵਾਲੀ. ਦਖੋ, ਅਮਰਬੇਲ, ਬੰਦਾ ੧. ਅਤੇ ਵੇਧ ੩- ੪.
बिरछ नूं खाजाण वाली. दखो, अमरबेल, बंदा १. अते वेध ३- ४.
ਦੇਖੋ, ਬਿਰਖ ੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਅੰਬਰ ਵੱਲੀ. ਸੰਗ੍ਯਾ- ਇੱਕ ਪੀਲੇ ਰੰਗ ਦੀ ਬੇਲ, ਜਿਸ ਦੀ ਜੜ ਜ਼ਮੀਨ ਵਿੱਚ ਨਹੀਂ ਹੁੰਦੀ. ਇਹ ਬਿਰਛਾਂ ਉੱਪਰ ਫੈਲਦੀ ਹੈ ਅਤੇ ਉਨ੍ਹਾਂ ਦੇ ਰਸ ਨੂੰ ਚੂਸਕੇ ਪਲਦੀ ਅਤੇ ਵਧਦੀ ਹੈ. ਇਸ ਦਾ ਨਾਉਂ "ਵ੍ਰਿਕ੍ਸ਼ਾਦਨੀ" (ਬਿਰਛ ਖਾਣ ਵਾਲੀ) ਭੀ ਹੈ. ਦੇਖੋ, ਅਕਾਸ ਬੇਲ....
ਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕ ਜਾਂਦੇ ਹਨ. "ਬੰਦਾ ਲਾਗ੍ਯੋ ਤੁਰਕਨ ਬੰਦਾ." (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। ੨. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। ੩. ਫ਼ਾ. [بندہ] ਸੇਵਕ. ਦਾਸ. "ਮੈ ਬੰਦਾ ਬੈਖਰੀਦ." (ਆਸਾ ਮਃ ੫) "ਵਖਤੁ ਵੀਚਾਰੇ ਸੁ ਬੰਦਾ ਹੋਇ." (ਮਃ ੧. ਵਾਰੀ ਸ੍ਰੀ) ੪. ਦੇਖੋ, ਬੰਦਾਬਹਾਦੁਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਬੇਧ। ੨. ਛੂਤ ਦਾ ਰੋਗ। ੩. ਤੇਲਾ ਕੁੰਗੀ ਸੁੰਡੀ ਆਦਿ ਫਸਲ ਨੂੰ ਲੱਗਾ ਰੋਗ। ੪. ਬੰਦਾ ਅਮਰਬੇਲ ਆਦਿਕ, ਜੋ ਬਿਰਛਾਂ ਨੂੰ ਰੋਗਰੂਪ ਹਨ....