vēchanā, vēchanāवेचणा, वेचना
ਕ੍ਰਿ- ਵਿਕ੍ਰਯ ਕਰਨਾ. ਫ਼ਰੋਖ਼ਤ ਕਰਨਾ. "ਇਹੁ ਤਨੁ ਵੇਚੀ ਸੰਤ ਪਹਿ, ਪਿਆਰੇ!" (ਆਸਾ ਬਿਰਹੜੇ ਮਃ ੫)
क्रि- विक्रय करना. फ़रोख़त करना. "इहु तनु वेची संत पहि, पिआरे!" (आसा बिरहड़े मः ५)
ਸੰ. ਵੇਚਣਾ. ਵੇਚਣ ਦੀ ਕ੍ਰਿਯਾ. ਵਪਾਰ. ਦੇਖੋ, ਕ੍ਰਯ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਫ਼ਾ. [فروخت] ਸੰਗ੍ਯਾ- ਵੇਚਣਾ ਦੀ ਕ੍ਰਿਯਾ, ਵਿਕ੍ਰਯ। ੨. ਵਿ- ਵੇਚ ਦਿੱਤਾ....
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਸੰ. ਸੰਗ੍ਯਾ- ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ." (ਧਨਾ ਮਃ ੫) ੨. ਚਮੜਾ ਤੁਚਾ। ੩. ਵਿ- ਪਤਲਾ. ਕ੍ਰਿਸ਼। ੪. ਥੋੜਾ। ੫. ਕੋਮਲ। ੬. ਸੁੰਦਰ। ੭. ਸਿੰਧੀ. ਸੰਗ੍ਯਾ- ਪੇਟ. ਉਦਰ। ੮. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ." (ਸਵੈਯੇ ਮਃ ੫. ਕੇ)...
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਦੇਖੋ, ਪਹ। ੨. ਵ੍ਯ- ਪਾਸ. ਕੋਲ. "ਜਿਸ ਮਾਨੁਖ ਪਹਿ ਕਰਉ ਬੇਨਤੀ." (ਗੂਜ ਮਃ ੫) "ਇਹੁ ਤਨੁ ਵੇਚੀ ਸੰਤ ਪਹਿ." (ਆਸਾ ਛੰਤ ਮਃ ੫) ੩. ਪ੍ਰਤ੍ਯ- ਤੇਂ. ਸੇ. ਤੋਂ. "ਤੋ ਪਹਿ ਦੁਗਣੀ ਮਜੂਰੀ ਦੈਹਉ."(ਸੋਰ ਨਾਮਦੇਵ) ਤੇਰੇ ਨਾਲੋਂ ਦੂਣੀ ਮਜ਼ਦੂਰੀ ਦੈਹੋਂ....
ਮਿਲਾਵੇ. ਪਾਨ ਕਰਾਵੇ। ੨. ਸੰਬੋਧਨ. ਹੇ ਪ੍ਰਿਯ "ਪਿਆਰੇ, ਇਨਬਿਧਿ ਮਿਲਣੁ ਨ ਜਾਈ." (ਸੋਰ ਅਃ ਮਃ ੫) ੩. ਪਿਆਰਾ ਦਾ ਬਹੁਵਚਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਵਿਰਹ (ਵਿਯੋਗ) ਦਾ ਵਰਣਨ ਹੈ ਜਿਨ੍ਹਾਂ ਸ਼ਬਦਾਂ ਵਿੱਚ, ਉਨ੍ਹਾਂ ਦੀ ਖਾਸ ਸੰਗ੍ਯਾ. ਦੇਖੋ, ਆਸਾਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਤਿੰਨ ਸ਼ਬਦ, ਜੋ- "ਪਾਰਬ੍ਰਹਮ ਪ੍ਰਭੂ ਸਿਮਰੀਐ." ਪਦ ਤੋਂ ਆਰੰਭ ਹੁੰਦੇ ਹਨ....