viradhaविरद
ਸੰ. ਵਿ- ਰਦ (ਦੰਦਾਂ) ਬਿਨਾ. ਜਿਸ ਦੇ ਦੰਦ ਨਹੀਂ। ੨. ਦੇਖੋ, ਬਿਰਦ.
सं. वि- रद (दंदां)बिना. जिस दे दंद नहीं। २. देखो, बिरद.
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਇੱਕ ਰੋਗ. ਸੰ. दद्रु- ਦਦ੍ਰੁ [قوُبا] ਕ਼ੂਬਾ. Ringworm. ਮੈਲਾ ਰਹਿਣ ਅਤੇ ਮੈਲਾ ਪਾਣੀ ਲਗਣ ਤੋਂ ਗਿੱਲਾ ਵਸਤ੍ਰ ਪਹਿਰਨ ਤੋਂ ਲਹੂ ਦੀ ਖਰਾਬੀ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਇਹ ਛੋਟੇ ਕੁਸ੍ਠਾਂ (ਕੋੜ੍ਹਾਂ) ਅੰਦਰ ਗਿਣਿਆ ਹੈ. ਇਸ ਦੇ ਭੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿਂਦੇ ਹਨ. ਦੱਦ ਵਿੱਚ ਮੱਠੀ ਮੱਠੀ ਖਾਜ ਉਠਦੀ ਹੈ. ਜਾਦਾ ਖੁਰਕਣ ਤੋਂ ਤੁਚਾ ਉੱਚੜ ਜਾਂਦੀ ਹੈ, ਪਾਣੀ ਨਿਕਲਨ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ. ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ.#ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ, ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿੱਚ ਪਾਣੀ ਦੇ ਛਿੱਟੇ ਦੇਕੇ ਅਜੇਹਾ ਘੋਟੇ ਜੋ ਲੇਸ ਛੱਡ ਦੇਣ. ਇਸ ਦੀਆਂ ਗੋਲੀਆਂ ਵੱਟਕੇ ਛਾਵੇਂ ਸੁਕਾ ਲੈਣੀਆਂ. ਇਹ ਗੋਲੀ ਪਾਣੀ ਨਾਲ ਘਸਾਕੇ ਦੱਦ ਉੱਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ ਵਸਤ੍ਰ ਨਾਲ ਅੰਗ ਨਹੀਂ ਢਕਣਾ ਚਾਹੀਏ.#ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਘੋਟਕੇ ਲੇਪ ਕਰਨਾ.#ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ. ਦੱਦ ਦੇ ਰੋਗੀ ਨੂੰ ਲਹੂ ਵਿੱਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [ِورد] ਵਿਰਦ. ਸੰਗ੍ਯਾ- ਸਿੱਖ. ਮੁਰੀਦ. "ਰਾਖ ਹੈਂ ਜਰੂਰ ਲਾਜ ਆਪਨੇ ਬਿਰਦ ਕੀ." (ਨਾਪ੍ਰ) ੨. ਅ਼. ਨਿਤ੍ਯਕਰਮ। ੩. ਨਿਤ੍ਯ ਦਾ ਭਜਨ. ਜਪ ਆਦਿ ਧਰਮ ਦੇ ਨਿਤ੍ਯ ਕਰਮ। ੪. ਵਿਸ਼੍ਰਾਮ ਦਾ ਅਸਥਾਨ। ੫. ਧਰਮ ਦਾ ਚਿੰਨ੍ਹ. "ਬਿਰਦ ਸੀਸ ਪਰ ਤੇ ਉਤਰਾਵਹੁ." (ਗੁਪ੍ਰਸੂ) ੬. ਰਾਜਿਆਂ ਬਾਦਸ਼ਾਹਾਂ ਦੇ ਦਰਵਾਜ਼ੇ ਪੁਰ ਅਥਵਾ ਸਵਾਰੀ ਵੇਲੇ ਉਨ੍ਹਾਂ ਦੇ ਅੱਗੇ ਕਵਿ (ਬੰਦੀਜਨ) ਅਤੇ ਚੋਬਦਾਰ ਆਦਿ ਜੋ ਉਨ੍ਹਾਂ ਦਾ ਯਸ਼ ਆਸ਼ੀਰਵਾਦ ਅਤੇ ਵੰਸ਼ਾਵਲੀ ਪੜ੍ਹਦੇ ਹਨ, ਉਸ ਦੀ ਭੀ ਬਿਰਦ ਸੰਗ੍ਯਾ ਹੈ. ਇਸ ਨੂੰ ਬਿਰਦਾਵਲਿ ਭੀ ਆਖਦੇ ਹਨ.#ਬਿਰਦ ਵਿੱਚ ਗਣ, ਅਕ੍ਸ਼੍ਰ, ਅਤੇ ਮਾਤ੍ਰਾ ਦਾ ਕੋਈ ਹਿਸਾਬ ਨਹੀਂ, ਕਿੰਤੁ ਪਦਾਂ ਦਾ ਅਨੁਪ੍ਰਾਸ ਅਤੇ ਜੜਤ ਸੁੰਦਰ ਹੋਵੇ.#ਉਦਾਹਰਣ-#ਸ਼੍ਰੀ ੧੧੧ ਮਾਨ, ਸਰਵ ਗੁਣ ਖਾਨ, ਸੇਵਕ ਪ੍ਰਿਯ ਪਾਨ, ਮਹਿਮਾ ਮਹਾਨ, ਅਖੰਡ ਭੁਜਦੰਡ, ਭੂਸਿਤ ਕੋਦੰਡ, ਰਵਿ ਸਮ ਪ੍ਰਚੰਡ, ਜੋਤੀ ਅਖੰਡ. ਪਰਮੋਦਾਰ, ਪਰਮਾਵਤਾਰ, ਗੁਣਗਣਾਗਾਂਰ, ਕਵਿਜਨ ਆਧਾਰ. ਮਹਾਰਾਜਾਧਿਰਾਜ, ਪਤਿ ਸੰਪਤਿ ਸਮਾਜ, ਸੁਭਟ ਸਿਰਤਾਜ, ਗਰੀਬਨਿਵਾਜ. ਸ਼ਰਣਾਗਤ ਪ੍ਰਤਿਪਾਲਕ, ਸ਼ਤ੍ਰੁਘਾਲਕ, ਗਰਬਗਾਲਕ ਅਨ੍ਯਾਯਕਾਲਕ, ਬੀਰੋਨਬੀਰ, ਧੀਰਾਨਧੀਰ, ਪੀਰਾਨਪੀਰ, ਅਤਿਸ਼ਯ ਗੰਭੀਰ, ਉਪਮਾ ਅਨੂਪ, ਕੀਰਤਿਸ੍ਤੂਪ, ਸੁੰਦਰ ਸ੍ਵਰੂਪ. ਸੇਨਾਵਾਹਕ, ਪ੍ਰਤਿਪਕ੍ਸ਼ਿਦਾਹਕ, ਪ੍ਰਣਿਨਿਵਾਹਕ, ਗੁਣਗ੍ਰਾਹਕ. ਸੋਢਿਵੰਸ਼ਾਵਤੰਸ਼, ਭਕ੍ਤਮਨ ਮਾਨਸਹੰਸ. ਮ੍ਰਿਤ ਭਾਰਤ ਕੋ ਅਮ੍ਰਿਤਦਾਨ ਦ੍ਵਾਰਾ ਸਜੀਵ ਕਰਤਾ, ਜਗਤ ਗੁਰੂ ਨਾਨਕ ਕੀ ਪਰਮਜੋਤਿ, ਸ਼੍ਰੀ ਗੁਰੂ ਰਾਮਦਾਸ ਸਾਹਿਬ ਕੇ ਨਾਤੀ, ਪਰਮ ਪੂਜ੍ਯ ਗੁਰੂ ਅਰਜਨਦੇਵ ਕੇ ਪਰਪੌਤ੍ਰ, ਮੀਰੀ ਪੀਰੀ ਕੇ ਧਨੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਕੇ ਪੋਤ੍ਰ, ਅਨਾਥ ਭਾਰਤ ਕੇ ਸਹਾਯਕ, ਸ਼੍ਰੀ ਗੁਰੂ ਤੇਗਬਹਾਦੁਰ ਕੇ ਸਰਵਗੁਣ ਪਾਤ੍ਰ ਸੁਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਕੀ ਸਦਾ ਜਯ ਹੋ! ੭. ਵਿ- ਰਦ. ਜਿਸ ਦੇ ਰਦ (ਦੰਦ) ਨਹੀਂ....