vijēaविजय
ਸੰਗ੍ਯਾ- ਵਿ- ਜਯ. ਜਿੱਤ. ਜੀਤ. ਫਤਹ। ੨. ਅਰਜੁਨ। ੩. ਵਿਮਾਨ। ੪. ਯਮਰਾਜ। ੫. ਵਿਸਨੁ ਦਾ ਇੱਕ ਪਾਰ੍ਸਦ. ਦੇਖੋ, ਪਾਰਖਦ ੨.
संग्या- वि- जय. जिॱत. जीत. फतह। २. अरजुन। ३. विमान। ४. यमराज। ५. विसनु दा इॱक पार्सद. देखो, पारखद २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਜਿੱਤ. ਫ਼ਤੇ. "ਜੀਤ ਹਾਰ ਕੀ ਸੋਝੀ ਕਰੀ." (ਗਉ ਅਃ ਮਃ ੫) ਦੇਖੋ, ਜੀਤਿ ੩....
ਅ਼. [فتح] ਫ਼ਤਹ਼. ਸੰਗ੍ਯਾ- ਵਿਜਯ. ਜਿੱਤ. "ਦੇਗੋ ਤੇਗ਼ੋ ਫ਼ਤਹ ਨੁਸਰਤ ਬੇ ਦਰੰਗ।" ੨. ਸਫਲਤਾ. ਕਾਮਯਾਬੀ। ੩. ਖ਼ਾਲਸੇ ਦਾ ਪਰਸਪਰ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਵਾਕ. ਦੇਖੋ, ਵਾਹਗੁਰੂ ਜੀ ਕੀ ਫਤਹ....
ਦੇਖੋ, ਅਰਜਨ....
ਸੰ. ਸੰਗ੍ਯਾ- ਮਿਣਤੀ. ਮਾਪ. ਪੈਮਾਇਸ਼। ੨. ਸੱਤ ਮੰਜ਼ਿਲਾ ਮਕਾਨ। ੩. ਘੋੜਾ। ੪. ਹਰੇਕ ਸਵਾਰੀ। ੫. ਦੇਵਤਿਆਂ ਦਾ ਆਕਾਸ਼ ਵਿੱਚ ਵਿਚਰਣ ਵਾਲਾ ਰਥ. ਵ੍ਯੋਮਯਾਨ. ਵਾਯੁ ਯਾਨ।¹ ੬. ਅਪਮਾਨ. ਅਨਾਦਰ। ੭. ਮੋਏ ਹੋਏ ਵਡੇ ਅਤੇ ਵ੍ਰਿੱਧ ਆਦਮੀ ਦੀ ਵਾਜੇ ਗਾਜੇ ਅਤੇ ਸਜ ਧਜ ਨਾਲ ਕੱਢੀ ਹੋਈ ਅਰਥੀ ਨੂੰ ਭੀ ਵਿਮਾਨ ਆਖਦੇ ਹਨ. ਭਾਵ ਇਹ ਹੈ ਕਿ ਮੋਇਆ ਪ੍ਰਾਣੀ ਵਿਮਾਨ ਤੇ ਸਵਾਰ ਹੋਕੇ ਸੁਰਗ ਨੂੰ ਜਾ ਰਿਹਾ ਹੈ। ੮. ਵਿ- ਮਾਨ ਰਹਿਤ....
ਦੇਖੋ, ਧਰਮਰਾਜ....
ਸੰ. ਪਾਰ੍ਸਦ. ਸੰਗ੍ਯਾ- ਜੋ (ਪਰਿਸਦ) ਚਾਰੇ ਪਾਸੇ ਬੈਠਦਾ ਹੈ. ਸਭਾ ਵਿੱਚ ਬੈਠਣ ਵਾਲਾ. ਸਭਾਸਦ. ਦਰਬਾਰੀ। ੨. ਵਿਸਨੁ ਦੇ ਦਰਬਾਰੀ, ਜਿਨ੍ਹਾਂ ਦੇ ਨਾਮ ਨਾਭਾ ਜੀ ਨੇ ਭਗਤਮਾਲ ਵਿੱਚ ਇਹ ਲਿਖੇ ਹਨ- ਵਿਸ੍ਵਕਸੇਨ ਜਯ ਵਿਜਯ ਪ੍ਰਬਲ ਬਲ ਮੰਗਲਕਾਰੀ, ਨੰਦ ਸੁਨੰਦ ਸੁਭਦ੍ਰ ਭਦ੍ਰ ਜਗ ਆਮਯਹਾਰੀ, ਚੰਡ ਪ੍ਰਚੰਡ ਵਿਨੀਤ ਕੁਮੁਦ ਕੁਮੁਦਾਕ੍ਸ਼੍ ਕ੍ਰਿਪਾਲਯ, ਸ਼ੀਲ ਸੁਸ਼ੀਲ ਸੁਸੇਣ ਭਾਵ ਭਕ੍ਤਨ ਪ੍ਰਤਿਪਾਲਯ, ਲਕ੍ਸ਼੍ਮੀਪਤਿ ਪ੍ਰੀਣਨ ਬ੍ਰਵੀਣ ਭਜਨਾਨਁਦ ਭਕ੍ਤਤਾਨਿਹਦ. ਮੋ ਚਿੱਤ ਵ੍ਰਿੱਤਿ ਨਿਤ ਤਹਿ" ਰਹੋ.#ਜਹਿਁ ਨਾਰਾਯਣ ਪਾਰਖਦ.#ਇਨ੍ਹਾਂ ਪਾਰਖਦਾਂ ਵਿੱਚੋਂ ਅੱਠ ਮੁਖੀਏ ਹਨ- ਜਯ, ਵਿਜਯ, ਬਲ, ਸੁਬਲ, ਨੰਦ, ਸੁਨੰਦ, ਭਦ੍ਰ ਅਤੇ ਸੁਭਦ੍ਰ....