vāunāवाउणा
ਕ੍ਰਿ- ਵਜਾਉਣਾ. ਵਾਦਨ ਕਰਨਾ. "ਜੋਗ ਨ ਸਿੱਙੀ ਵਾਈਐ." (ਸੂਹੀ ਮਃ ੧) ਦੇਖੋ, ਵਾਵਣਾ.
क्रि- वजाउणा. वादन करना. "जोग न सिॱङी वाईऐ." (सूही मः १) देखो, वावणा.
ਕ੍ਰਿ- ਵਾਦਨ ਕਰਨਾ. ਵਾਜੇ ਵਿੱਚੋਂ ਸੁਰ ਕੱਢਣਾ। ੨. ਪ੍ਰਸਿੱਧ ਕਰਨਾ. "ਗੁਰ ਕੀ ਬਾਣੀ ਨਾਮ ਵਜਾਏ." (ਆਸਾ ਮਃ ੩)...
ਸੰ. ਸੰਗ੍ਯਾ- ਵਾਜਾ। ੨. ਵਾਜਾ ਵਜਾਉਣ ਦੀ ਕ੍ਰਿਯਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਵ੍ਯ- ਨੂੰ. ਕੋ. ਪ੍ਰਤਿ. ਤਾਂਈਂ. ਜਿਵੇਂ- "ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰੁਮੁਖ ਸਿੰਘ।" ੨. ਲਿਯੇ. ਵਾਸਤੇ. ਲਈ. "ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ." (ਸਵਾ ਮਃ ੧) ੩. ਸੰ. ਯੋਗ੍ਯ ਵਿ- ਉਚਿਤ. ਲਾਇਕ. "ਨਾਨਕ ਸਦਾ ਧਿਆਈਐ ਧਿਆਵਨ ਜੋਗੁ." (ਸੁਖਮਨੀ) ੪. ਸੰ. ਯੋਗ. ਸੰਗ੍ਯਾ- ਪਤੰਜਲਿ ਰਿਸਿ ਦਾ ਚਿੱਤ ਨੂੰ ਏਕਾਗ੍ਰ ਕਰਨ ਲਈ ਦੱਸਿਆ ਹੋਇਆ ਸਾਧਨ.¹ ਦੇਖੋ, ਯੋਗ. "ਜੋਗ ਧਿਆਨ ਗੁਰੁਗਿਆਨ." (ਸਵੈਯੇ ਮਃ ੧. ਕੇ) ੫. ਗ੍ਰਹਾਂ ਦਾ ਮੇਲ. ਯੋਗ. ਸੰਬੰਧ. "ਉੱਤਮ ਜੋਗ ਪਰ੍ਯੋ ਇਨ ਐਸੋ." (ਗੁਪ੍ਰਸੂ) ੬. ਜੋਗੀ (ਯੋਗੀ) ਲਈ ਭੀ ਜੋਗ ਸ਼ਬਦ ਆਇਆ ਹੈ- "ਸਤਿਗੁਰ ਜੋਗ ਕਾ ਤਹਾ (ਨਿਵਾਸਾ, ਜਹ ਅਵਿਗਤ ਨਾਥੁ ਅਗਮ ਧਨੀ." (ਰਾਮ ਮਃ ੫) ੭. ਗੁਰੁਮਤ ਵਿੱਚ ਨਾਮਅਭ੍ਯਾਸ ਕਰਕੇ ਕਰਤਾਰ ਵਿੱਚ ਲਿਵਲੀਨ ਹੋਣਾ ਜੋਗ ਹੈ. ਦੇਖੋ, ਅਸਟਾਂਗ, ਸਹਜਜੋਗ, ਹਠਯੋਗ ਅਤੇ ਖਟਕਰਮ....
ਸੰ. शृङ्गिन. ਸ਼੍ਰਿੰਗੀ. ਵਿ- ਸਿੰਗਾਂ ਵਾਲਾ (ਵਾਲੀ). "ਲੱਛ ਲੱਛ ਸੁਵਰਣਸਿੰਙੀ." (ਪਾਰਸਾਵ) ਸੋਨੇ ਦੇ ਸਿੰਗਾਂ ਵਾਲੀਆਂ ਗਾਈਆਂ। ੨. ਸੰਗ੍ਯਾ- ਯੋਗੀਆਂ ਦੀ ਤੁਰ੍ਹੀ, ਜੋ ਸਿੰਗ ਦੀ ਹੁੰਦੀ ਹੈ. ਸਿੰਗ ਦਾ ਵਾਜਾ. "ਸਿੰਙੀ ਸਾਚ ਅਕਪਟ ਕੰਠਲਾ." (ਹਜਾਰੇ ੧੦)#੩. ਅਹੇੜੀਆਂ ਦੀ ਇੱਕ ਜਾਤਿ, ਜੋ ਕਿਸੇ ਸਮੇਂ ਰਾਜਪੂਤਾਨੇ ਵਿੱਚ ਵਡੀ ਜਰਾਯਮਪੇਸ਼ਾ ਸੀ. ਇਹ ਮ੍ਰਿਗਾਂ ਦੇ ਸਿੰਙਾਂ ਨਾਲ ਆਪਣਾ ਘਰ ਛੱਤ ਲੈਂਦੇ ਸਨ, ਜਿਸ ਤੋਂ ਇਹ ਨਾਉਂ ਪੈ ਗਿਆ....
ਵਜਾਈਐ. ਦੇਖੋ, ਵਾਉਣਾ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਵਾਦਨ. ਵਜਾਉਣਾ. "ਕੇਤੇ ਵਾਵਣਹਾਰੇ." (ਜਪੁ) "ਆਖਿ ਆਖਿ ਮਨੁ ਵਾਵਣਾ." (ਸ੍ਰੀ ਅਃ ਮਃ ੧) ਕਰਤਾਰ ਦਾ ਯਸ਼ ਮੁਖੋਂ ਗਾਕੇ ਮਨਰੂਪ ਵਾਜਾ ਉਸ ਦੇ ਨਾਮ ਵਜਾਉਣਾ। ੨. ਪ੍ਰਸਿੱਧ ਕਰਨਾ. ਲੋਕਾਂ ਵਿੱਚ ਆਖਦੇ ਫਿਰਨਾ. ਬਕਣਾ. ਜੋ ਦੇਇ ਸਹਣਾ ਮਨਹਿ ਕਹਣਾ, ਆਖਿ ਨਾਹੀ ਵਾਵਣਾ." (ਵਡ ਛੰਤ ਮਃ ੧)...