vatasāsuraवतसासुर
ਸੰ. वत्सासुर. ਵੱਛੇ ਦੀ ਸ਼ਕਲ ਦਾ ਇੱਕ ਅਸੁਰ, ਜੋ ਕ੍ਰਿਸਨ ਜੀ ਨੇ ਮਾਰਿਆ. ਦੇਖੋ, ਬੱਛ ੬. ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੧੧. ਵੇਂ ਅਧ੍ਯਾਯ ਵਿੱਚ ਆਈ ਹੈ.
सं. वत्सासुर. वॱछे दी शकल दा इॱक असुर, जो क्रिसन जी ने मारिआ. देखो, बॱछ ६. इस दी कथा भागवत दे दसवें सकंध दे ११. वें अध्याय विॱच आई है.
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. ਸੰਗ੍ਯਾ- ਜੋ ਦੇਵਤਿਆਂ ਨੂੰ ਫੈਂਕ ਦਿੰਦਾ ਹੈ. ਦੈਤ. ਦੇਖੋ, ਅਸ੍ਰ ਧਾ. "ਅਨਗਨ ਕਾਲ ਅਸੁਰ ਤਬ ਮਾਰੇ." (ਚਰਿਤ੍ਰ ੪੦੫) ੨. ਪ੍ਰੇਤ. ਭੂਤਨਾ। ੩. ਸੂਰਜ, ਜੋ ਚਮਕਦਾ ਹੈ. ਦੇਖੋ, ਅਸ੍ ਧਾ। ੪. ਭਾਵ- ਵਿਕਾਰ. ਕੁਕਰਮ. "ਅਸੁਰ ਸੰਘਾਰੈ ਸੁਖਿ ਵਸੈ." (ਸ੍ਰੀ ਮਃ ੩) "ਸਤਿਗੁਰੁ ਅਸੁਰ ਸੰਘਾਰੁ." (ਸ੍ਰੀ ਅਃ ਮਃ ੧) ੫. ਕੁਕਰਮ ਕਰਨ ਵਾਲਾ. ਕੁਕਰਮੀ ਜੀਵ. "ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ। ਨਾਮ ਅਸੁਰ ਤਿਨ ਕੋ ਜਗ ਧਰਹੀ." (ਵਿਚਿਤ੍ਰ)#੬. ਨਿਘੰਟੁ¹ ਵਿੱਚ ਅਸੁਰ ਦਾ ਅਰਥ ਬੱਦਲ (ਮੇਘ) ਹੈ। ੭. ਵਿ- ਅਸੁ (ਪ੍ਰਾਣ) ਧਾਰੀ. ਜ਼ਿੰਦਾ. ਜੀਵਨਦਸ਼ਾ ਵਾਲਾ। ੮. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀਆਂ ਨੇ अस्र (ਅਸ੍ਰ) ਦੀ ਥਾਂ ਅਸੁਰ ਸ਼ਬਦ ਲਿਖ ਦਿੱਤਾ ਹੈ. ਅਸ੍ਰ ਦਾ ਅਰਥ ਹੈ ਫੈਂਕਿਆ ਹੋਇਆ. ਚਲਾਇਆ ਹੋਇਆ. ਦੇਖੋ, ਅਸ੍ ਧਾ. "ਪਸੁਪਤਿ ਪ੍ਰਿਥਮ ਬਖਾਨਕੈ ਅਸੁਰ ਸ਼ਬਦ ਫੁਨ ਦੇਹੁ." (੧੧੨) ਸ਼ੁਧ ਪਾਠ ਹੈ- "ਅਸ੍ਰ ਸਬਦ ਫੁਨ ਦੇਹੁ." ਪਸ਼ੁਪਤਿ (ਸ਼ਿਵ) ਕਰਕੇ ਫੈਂਕਿਆ ਹੋਇਆ ਤੀਰ। ੯. ਰਿਗਵੇਦ ਵਿੱਚ ਕਈ ਥਾਂ ਅਸੁਰ ਸ਼ਬਦ ਦੇਵਤਾ ਬੋਧਕ ਹੈ, ਕਿਉਂਕਿ ਅਸ੍ ਧਾਤੁ ਦਾ ਅਰਥ ਪ੍ਰਕਾਸ਼ਨਾ ਹੈ. ਅਸੁ (ਪ੍ਰਾਣ) ਦੇਣ ਵਾਲਾ ਹੋਣ ਕਰਕੇ ਭੀ ਅਸੁਰ ਹੈ. ਦੇਖੋ, ਰਿਗਵੇਦ ੧- ੩੫- ੯ ਦਾ ਭਾਸ਼੍ਯ- "असुरः सर्वेषां प्राणदः ,च्च् ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਵਿੱਚ "ਅਹੁਰ" ਦੇਵਤਾ ਬੋਧਕ ਹੈ, ਪਾਰਸੀ ਵਿੱਚ ਸੰਸਕ੍ਰਿਤ ਦਾ ਸੱਸਾ ਹਾਹਾ ਹੋ ਜਾਂਦਾ ਹੈ. ਜੈਸੇ- ਸਪ੍ਤ- ਹਫ਼ਤ, ਦਸ਼- ਦਹ, ਮਾਸ- ਮਾਹ ਆਦਿ। ੧੦. ਵਾਲਮੀਕਿ ਰਾਮਾਇਣ ਬਾਲਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਖੀਰਸਮੁੰਦਰ ਰਿੜਕਣ ਵੇਲੇ ਵਰੁਣ ਦੀ ਕੰਨ੍ਯਾ ਵਾਰੁਣੀ (ਸ਼ਰਾਬ), ਜਿਸ ਨੂੰ "ਸੁਰਾ" ਆਖਦੇ ਹਨ ਪਰਗਟ ਹੋਈ, ਦੈਤਾਂ ਨੇ ਉਸ ਨੂੰ ਅੰਗੀਕਾਰ ਨਾ ਕੀਤਾ, ਇਸ ਲਈ ਉਨ੍ਹਾਂ ਦਾ ਨਾਉਂ ਅਸੁਰ ਹੋਇਆ, ਜਿਨ੍ਹਾਂ ਨੇ ਸੁਰਾ ਗ੍ਰਹਿਣ ਕੀਤੀ, ਉਹ ਸੁਰ ਕਹਾਏ....
ਸੰਗ੍ਯਾ- ਵਤ੍ਸ. ਬੱਚਾ। ੨. ਗਊ ਦਾ ਬੱਚਾ. ਬੱਛਾ। ੩. ਸੰ. वक्षस्. ਛਾਤੀ। ੪. ਵੱਖੀ। ੫. ਰਿਦਾ. ਮਨ. "ਸ੍ਵਛ ਬੱਛ ਛੇਮੋਚਿਤ ਬਾਲਾ." (ਨਾਪ੍ਰ) ਸ਼ੁੱਧ ਰ੍ਹਿਦਾ ਮੋਖ ਯੋਗ੍ਯ ਬਾਲਕ। ੬. ਵਤਸਾਸੁਰ ਦੀ ਥਾਂ ਵੱਛ ਸ਼ਬਦ ਆਇਆ ਹੈ, ਕਿਉਂਕਿ ਉਸ ਨੇ ਬੱਛੇ ਦੀ ਸ਼ਕਲ ਬਣਾਈ ਸੀ. "ਕੇਸੀ ਸੁ ਬੱਛ ਧੇਨੁਕ ਹਨ੍ਯੋ." (ਕ੍ਰਿਸਨਾਵ) ਦੇਖੋ, ਭਾਗਵਤ ਸਕੰਧ ੧੦. ਅਃ ੧੧। ੭. ਡਿੰਗ. ਵਤਸਰ. ਵਰ੍ਹਾ. ਸਾਲ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....