vatālāवटाला
ਦੇਖੋ, ਬਟਾਲਾ.
देखो, बटाला.
ਜਿਲਾ ਗੁਰਦਾਸਪੁਰ ਵਿੱਚ ਇੱਕ ਨਗਰ, ਜਿਸ ਦਾ ਸਟੇਸ਼ਨ ਪਠਾਨਕੋਟ ਅਮ੍ਰਿਤਸਰ ਰੇਲਵੇ ਪੁਰ ਹੈ, ਜੋ ਲਹੌਰੋਂ ੫੭ ਮੀਲ ਹੈ. ਇੱਥੇ ਗੁਰੂ ਨਾਨਕਦੇਵ ਦੇ ਸਹੁਰੇ ਸਨ. ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਲਈ ਗੁਰੂ ਹਰਿਗੋਬਿੰਦ ਸਾਹਿਬ ਭੀ ਇਸ ਥਾਂ ਪਧਾਰੇ ਹਨ, ਇਹ ਨਗਰ ਬਹਲੋਲ ਲੋਦੀ ਦੀ ਹੁਕੂਮਤ ਸਮੇਂ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਆਬਾਦ ਕੀਤਾ ਸੀ. ਬਟਾਲੇ ਵਿੱਚ ਦੋ ਗੁਰਦ੍ਵਾਰੇ ਹਨ-#(੧) ਕੱਚੀ ਕੰਧ. ਇਹ ਉਹ ਅਸਥਾਨ ਹੈ, ਜਿੱਥੇ ਗੁਰੂ ਨਾਨਕਦੇਵ ਜੀ ਦੀ ਬਰਾਤ ਦਾ ਡੇਰਾ ਸੀ. ਉਸ ਸਮੇਂ ਦੀ ਪੁਰਾਣੀ ਕੰਧ ਕੱਚੀ ਮੌਜੂਦ ਹੈ. ਚੁਰਾਹੇ ਬਾਜਾਰ ਵਿੱਚ ਥੜਾ ਬਣਿਆ ਹੋਇਆ ਹੈ. ਭਾਦੋਂ ਸੁਦੀ ਸੱਤੇਂ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.#(੨) ਡੇਹਰਾ ਸਾਹਿਬ. ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਸ੍ਵਾਮੀ ਦਾ ਵਿਆਹ ਹੋਇਆ. ਗੁਰਦ੍ਵਾਰੇ ਨਾਲ ੩੫ ਘੁਮਾਉਂ ਜ਼ਮੀਨ ਪਿੰਡ ਭੱਟੀਵਾਲ ਅਤੇ ੮. ਘੁਮਾਉਂ ਇੱਥੇ ਹੈ. ਭਾਦੋਂ ਸੁਦੀ ੭. ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.#ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਅਸਥਾਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਸ ਥਾਂ ਵਿਰਾਜੇ ਹਨ, ਉਹ ਪ੍ਰਸਿੱਧ ਨਹੀਂ ਹਨ....