vachhala, vachhaluवछल, वछलु
ਸੰ. वत्सल्. ਵਤ੍ਸਲ. ਵਿ- ਸਨੇਹ ਵਾਲਾ. ਪਿਆਰ ਵਾਲਾ. ਪਿਆਰਾ. "ਭਗਤਿਵਛਲ ਅਨਾਥਨਾਥੇ." (ਸਹਸ ਮਃ ੫) "ਹਰਿਜੀਉ ਦਾਤਾ ਭਗਤਵਛਲੁ ਹੈ." (ਸ੍ਰੀ ਮਃ ੩)
सं. वत्सल्. वत्सल. वि- सनेह वाला. पिआर वाला. पिआरा. "भगतिवछल अनाथनाथे." (सहस मः ५) "हरिजीउ दाता भगतवछलु है." (स्री मः ३)
ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ। ੨. ਤੇਲ. "ਰਾਮ ਸਨੇਹ ਛੁਟੀ ਨ੍ਰਿਪ ਦੇਹ ਸੁ ਪਾਛੇਉ ਮੇਲ ਸਨੇਹ ਮੇ ਰਾਖੀ." (ਹਨੂ) ੩. ਨ੍ਯਾਯਮਤ ਅਨੁਸਾਰ ਪਾਣੀ ਵਿੱਚ ਰਹਿਣ ਵਾਲਾ ਇੱਕ ਗੁਣ, ਜਿਸ ਤੋਂ ਆਟੇ ਮਿੱਟੀ ਆਦਿਕ ਦਾ ਪੇੜਾ ਬੱਝਦਾ ਹੈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਪ੍ਰੇਮ. ਮੁਹੱਬਤ. ਪ੍ਯਾਰ. ਪ੍ਰਿਯਤਾ....
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ....
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਸੰ. ਭਕ੍ਤ- ਵਤਸਲ. ਵਿ- ਭਗਤਾਂ ਨਾਲ ਪਿਆਰ ਕਰਨ ਵਾਲਾ. "ਭਗਤਵਛਲੁ ਤੇਰਾ ਬਿਰਦੁ ਹੈ." (ਗਉ ਮਃ ੫) ਭਗਤਾਂ ਦਾ ਪਿਆਰਾ ਹੋਣਾ ਤੇਰਾ ਵਿਰਦ (ਨਿਤ੍ਯ- ਕਰਮ) ਹੈ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....