lāsāलासा
ਸੰਗ੍ਯਾ- ਸ਼ੋਰਬਾ. ਤਰੀ. "ਸਾਲਨ ਲਾਸਹਿ ਸੋਂ ਬਹੁ ਪੀਨੋ." (ਚੰਡੀ ੧)
संग्या- शोरबा. तरी. "सालन लासहि सों बहु पीनो." (चंडी १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [شوربا] ਸੰਗ੍ਯਾ- ਮਾਸ ਦੀ ਗਾੜ੍ਹਾ ਰਸ. ਯਖਨੀ....
ਤਰ ਗਈ. ਦੇਖੋ, ਤਰਣਾ. "ਹਰਿ ਹਰਿ ਕਰਤ ਪੂਤਨਾ ਤਰੀ." (ਗੌਡ ਨਾਮਦੇਵ) ੨. ਸੰ. ਸੰਗ੍ਯਾ- ਨੌਕਾ. ਬੇੜੀ. "ਚਢ ਕਰ ਤਰੀ ਭਏ ਪੁਨ ਪਾਰੀ." (ਗੁਪ੍ਰਸੂ) ਦੇਖੋ, ਨੌਕਾ. "ਤਰੀ ਤਰੀ ਸੰਗ ਔਰ, ਤਰੀ ਤਰੀ ਤਰ ਤਰ ਉਤਰ। ਨਰ ਵਰ ਸੁਰ ਸਿਰਮੌਰ, ਵਾਰ ਵਾਰ ਵਰ ਵਾਰਿ ਵਰ." (ਗੁਪ੍ਰਸੂ) ਗੁਰੂ ਸਾਹਿਬ ਦੀ ਤਰੀ (ਬੇੜੀ) ਨਾਲ, ਸ਼ਾਹੂਕਾਰਾਂ ਦੇ ਬਾਲਕਾਂ ਦੀ ਨੌਕਾ ਤੇਜੀ ਨਾਲ ਪਾਣੀ ਉੱਤੇ ਤਰੀ, ਬੇੜੀ ਤੋਂ ਤਲੇ (ਹੇਠ) ਉਤਰਕੇ, ਮਨੁੱਖਾਂ ਵਿੱਚੋਂ ਉੱਤਮ ਅਤੇ ਦੇਵਤਿਆਂ ਦੇ ਸਿਰਤਾਜ ਗੁਰੂ ਜੀ ਪਾਣੀ ਵਿੱਚ ਵੜਕੇ ਵਾਰੰਵਾਰ ਨਿਰਮਲ ਜਲ ਨੂੰ ਬਾਹਾਂ ਨਾਲ ਵਾਰਕੇ (ਹਟਾਕੇ) ਸਾਥੀਆਂ ਨਾਲ ਪਾਣੀ ਦੀ ਖੇਡ ਖੇਡਣ ਲੱਗੇ। ੩. ਗਦਾ। ੪. ਕੱਪੜੇ ਰੱਖਣ ਦੀ ਪਿਟਾਰੀ। ੫. ਫ਼ਾ. [تری] ਨਮੀ. ਗਿੱਲਾਪਨ। ੬. ਉਹ ਭੂਮਿ, ਜਿੱਥੇ ਬਰਸਾਤ ਦਾ ਪਾਣੀ ਬਹੁਤ ਦਿਨਾਂ ਤਾਂਈਂ ਠਹਿਰੇ। ੭. ਉਤਰਾਈ. ਨਿਵਾਣ। ੮. ਕੇਸ਼ਰ. ਤਿਰੀ. ਫੁੱਲ ਦੀ ਬਾਰੀਕ ਪੰਖੜੀ, ਜਿਸ ਪੁਰ ਪਰਾਗ ਹੁੰਦਾ ਹੈ। ੯. ਤਰਕਾਰੀ ਦਾ ਰਸਾ. ਸ਼ੋਰਵਾ। ੧੦. ਦੇਖੋ, ਤੜੀ....
ਦੇਖੋ, ਸਾਲਣ। ੨. ਸਲੂਣਾ. ਮਾਸ. ਝਟਕਾ. "ਸਾਲਨ ਰਸ ਜਿਮ ਬਾਨੀਓ ਰੋਰਨ ਖਾਤ ਬਨਾਇ." (ਵਿਚਿਤ੍ਰ) ੩. ਕ੍ਰਿ- ਸੱਲਣਾ. ਛੇਦ ਕਰਨਾ. ਵੇਧਨਾ. "ਦੁਰਜਨ ਦਲ ਸਾਲਨ." (ਨਾਪ੍ਰ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....