rorhīsāhibaरोड़ीसाहिब
ਸੈਦਪੁਰ (ਏਮਨਾਬਾਦ) ਸ਼੍ਰੀ ਗੁਰੂ ਨਾਨਕਦੇਵ ਦਾ ਅਸਥਾਨ, ਜਿੱਥੇ ਰੋੜਾਂ ਦੀ ਵਿਛਾਈ ਕਰਕੇ ਗੁਰੂਸਾਹਿਬ ਵਿਰਾਜੇ ਸਨ. "ਰੋੜਾਂ ਦੀ ਗੁਰ ਕੀਈ ਵਿਛਾਈ." (ਭਾਗੁ) ਦੇਖੋ, ਏਮਨਾਬਾਦ (ੲ). ੨. ਦੇਖੋ, ਜਾਹਮਣ.
सैदपुर (एमनाबाद) श्री गुरू नानकदेव दा असथान, जिॱथे रोड़ां दी विछाई करके गुरूसाहिब विराजे सन. "रोड़ां दी गुर कीई विछाई." (भागु) देखो, एमनाबाद (ॲ). २. देखो,जाहमण.
ਦੇਖੋ, ਏਮਨਾਬਾਦ....
ਜਿਲਾ ਗੁੱਜਰਾਂਵਾਲਾ ਦੀ ਤਸੀਲ ਵਿੱਚ ਇੱਕ ਨਗਰ, ਜੋ ਗੁੱਜਰਾਂਵਾਲੇ ਤੋਂ ਅੱਠ ਮੀਲ ਪੂਰਵ ਦੱਖਣ ਹੈ. ਇਸ ਦਾ ਪਹਿਲਾ ਨਾਉਂ 'ਸੈਦਪੁਰ' ਸੀ. ਸ਼ੇਰਸ਼ਾਹ ਨੇ ਇਸ ਨੂੰ ਤਬਾਹ ਕਰਕੇ ਨਵੀਂ ਆਬਾਦੀ ਦਾ ਨਾਉਂ ਸ਼ੇਰਗੜ੍ਹ ਰੱਖਿਆ. ਫੇਰ ਮੁਹ਼ੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਸ਼ੇਰਗੜ੍ਹ ਦਾ ਨਾਉਂ ਬਦਲਕੇ ਏਮਨਾਬਾਦ ਥਾਪਿਆ. ਸ਼੍ਰੀ ਗੁਰੂ ਨਾਨਕ ਦੇਵ ਸੈਦਪੁਰ ਵਿੱਚ ਭਾਈ ਲਾਲੋ ਤਖਾਣ ਸਿੱਖ ਦੇ ਘਰ ਕੁਝ ਕਾਲ ਵਿਰਾਜੇ ਹਨ. ਦੇਖੋ, ਭਾਗੂ ਮਲਿਕ.#ਕਿਤਨੇ ਵਿਦ੍ਵਾਨਾਂ ਦਾ ਖ਼ਿਆਲ ਹੈ ਕਿ ਸੰਮਤ ੧੫੭੮ ਵਿੱਚ ਗੁਰੂ ਨਾਨਕ ਦੇਵ ਨੇ ਜਦ ਬਾਬਰ ਤੋਂ ਸੈਦਪੁਰ ਦੇ ਵਸਨੀਕਾਂ ਨੂੰ ਗੁਲਾਮੀ ਤੋਂ ਛੁਡਵਾਕੇ ਜੰਗੀ ਕਾਨੂਨ ਤੋਂ ਅਮਾਨ ਦਿਵਾਈ, ਤਦ ਤੋਂ ਇਸ ਦਾ ਨਾਉਂ ਏਮਨਾਬਾਦ [ایمن آباد] ਹੋ ਗਿਆ ਹੈ. ਏਮਨਾਬਾਦ ਰੇਲਵੇ ਸਟੇਸ਼ਨ ਤੋਂ ਇਹ ਨਗਰ ੩. ਮੀਲ ਪੂਰਵ ਹੈ. ਏਮਨਾਬਾਦ ਵਿੱਚ ਇਹ ਗੁਰੁਦ੍ਵਾਰੇ ਹਨ-#(ੳ) ਖੂਹੀ ਭਾਈ ਲਾਲੋ ਕੀ. ਭਾਈ ਲਾਲੋ ਦੇ ਮਕਾਨ ਵਿੱਚ ਜੋ ਖੂਹੀ ਸੀ, ਇਸ ਦਾ ਜਲ ਗੁਰੂ ਨਾਨਕ ਦੇਵ ਛਕਦੇ ਅਤੇ ਇਸਨਾਨ ਲਈ ਵਰਤਦੇ ਰਹੇ.#(ਅ) ਚੱਕੀ ਸਾਹਿਬ. ਉਹ ਚੱਕੀ ਇੱਥੇ ਰੱਖੀ ਹੋਈ ਹੈ, ਜੋ ਸੈਦਪੁਰ ਦੇ ਕਤਲਾਮ ਵੇਲੇ ਆਮ ਕੈਦੀਆਂ ਵਿੱਚ ਫੜੇ ਗਏ ਗੁਰੂ ਨਾਨਕ ਦੇਵ ਨੂੰ ਦਾਣਾ ਪੀਹਣ ਲਈ ਦਿੱਤੀ ਗਈ ਸੀ. ਅਤੇ ਜਗਤਗੁਰੂ ਨੇ ਬਾਦਸ਼ਾਹ ਤੋਂ ਸਾਰੇ ਕੈਦੀ ਛੁਡਵਾਏ ਸਨ. ਇਸ ਅਸਥਾਨ ਨੂੰ ੧੪. ਘੁਮਾਉਂ ਜ਼ਮੀਨ ਹੈ. ਮੇਲਾ ਵੈਸਾਖੀ ਨੂੰ ਲਗਦਾ ਹੈ.#(ੲ) ਰੋੜੀ ਸਾਹਿਬ. ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਪੁਰ ਗੁਰੁਦ੍ਵਾਰਾ ਹੈ. ਇਸ ਥਾਂ ਗੁਰੂ ਨਾਨਕ ਦੇਵ ਰੋੜਾਂ ਦੇ ਆਸਨ ਤੇ ਵਿਰਾਜਕੇ ਧ੍ਯਾਨਪਰਾਇਣ ਹੁੰਦੇ ਸਨ. ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਹਜ਼ਾਰ ਰੁਪਯੇ ਸਾਲਾਨਾ ਜਾਗੀਰ ਹੈ, ਅਤੇ ਗੁਰੁਦ੍ਵਾਰੇ ਨੂੰ ੯. ਮੁਰੱਬੇ ਜ਼ਮੀਨ ਭੀ ਹੈ. ਦਰਬਾਰ ਅਤੇ ਰਿਹਾਇਸ਼ੀ ਮਕਾਨ ਸੁੰਦਰ ਬਣੇ ਹੋਏ ਹਨ. ਵੈਸਾਖੀ ਅਤੇ ਕੱਤਕ ਦੀ ਪੂਰਣਮਾਸੀ ਨੂੰ ਮੇਲਾ ਲਗਦਾ ਹੈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸਤਿਗੁਰੂ ਨਾਨਕਦੇਵ ਅਤੇ ਉਨ੍ਹਾਂ ਦਾ ਸਰੂਪ ਨੌ ਸਤਿਗੁਰੂ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਕੀਤੀ. ਕਰੀ. "ਹਮ ਹਰਿ ਕੀ ਗੁਰੁ ਕੀਈ ਹੈ ਬਸੀਠੀ." (ਨਟ ਪੜਤਾਲ ਮਃ ੪)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਜਿਲਾ, ਤਸੀਲ ਲਹੌਰ, ਥਾਣਾ ਬਰਕੀ ਵਿੱਚ ਇਹ ਵਡਾ ਪਿੰਡ ਹੈ. ਇਸ ਤੋਂ ਬਾਹਰਵਾਰ ਪੂਰਵ ਵੱਲ ਦੋ ਫਰਲਾਂਗ ਦੇ ਕ਼ਰੀਬ ਸਤਿਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਤਿੰਨ ਵਾਰ ਚਰਣ ਪਾਏ, ਕਿਉਂਕਿ ਇਸ ਪਿੰਡ ਤੋਂ ਨੇੜੇ "ਚਾਹਲ" ਗ੍ਰਾਮ ਵਿੱਚ ਗੁਰੂ ਜੀ ਦੇ ਨਾਨਕੇ ਸਨ. ਜਿੱਥੇ ਗੁਰੂ ਸਾਹਿਬ ਵਿਰਾਜੇ ਹਨ ਉਸ ਦਾ ਨਾਮ "ਰੋੜੀ ਸਾਹਿਬ" ਹੈ, ਜੋ ਪਿੰਡ ਤੋਂ ਨੈਰਤ ਕੋਣ ਇੱਕ ਮੀਲ ਦੇ ਕ਼ਰੀਬ ਹੈ. ਇਸ ਪਾਸ ਇੱਕ ਛੱਪੜ ਸੀ, ਜੋ ਹੁਣ ਸੁੰਦਰ ਤਾਲਾਬ ਦੀ ਸ਼ਕਲ ਦਾ ਬਣਾਇਆ ਗਿਆ ਹੈ. ਗੁਰੂ ਨਾਨਕ ਦੇਵ ਦਾ ਪ੍ਰੇਮੀ ਸਿੱਖ ਨਰੀਆ ਇਸ ਗ੍ਰਾਮ ਵਿੱਚ ਰਹਿੰਦਾ ਸੀ, ਜਿਸ ਦੀ ਕ੍ਰਿਪਾ ਨਾਲ ਕਈ ਭਾਬੜੇ ਸੁਮਾਰਗ ਪਏ.#ਇਸ ਦਰਬਾਰ ਦੀ ਸੇਵਾ ਭਾਈ ਬਧਾਵਾ ਸਿੰਘ ਨੇ ਆਰੰਭੀ ਸੀ, ਜੋ ਹੁਣ ਬਹੁਤ ਸੁੰਦਰ ਬਣਾਇਆ ਗਿਆ ਹੈ. ਨਗਰਵਾਸੀ ਬਹੁਤ ਪ੍ਰੇਮੀ ਹਨ. ਵੈਸਾਖੀ ਅਤੇ ੨੦. ਜੇਠ ਨੂੰ ਮੇਲੇ ਹੁੰਦੇ ਹਨ. ਗੁਰਦ੍ਵਾਰੇ ਨਾਲ ੧੦੦ ਵਿੱਘੇ ਜ਼ਮੀਨ ਹੈ. ਰੇਲਵੇ ਸਟੇਸ਼ਨ ਅਟਾਰੀ, ਕਾਨਾ ਕਾਛਾ ਅਤੇ ਵਲਟੋਹਾ ਤੋਂ ੧੨- ੧੩ ਮੀਲ ਦੂਰ ਹੈ....