rāmāvataरामावत
ਦੇਖੋ, ਰਾਮਾਨੰਦ ੨.
देखो, रामानंद २.
ਰਾਮ- ਆਨੰਦ. ਆਤਮ ਆਨੰਦ। ੨. ਵੈਰਾਗੀਆਂ ਦਾ ਆਚਾਰਯ, ਜਿਸ ਦੀ ਸੰਖੇਪ ਕਥਾ ਇਹ ਹੈ-#ਕਾਨ੍ਯਕੁਬਜ ਬ੍ਰਾਹਮਣ ਭੂਰਿਕਰਮਾ ਦੇ ਘਰ ਸੁਸ਼ੀਲਾ ਦੇ ਉਦਰ ਤੋਂ ਇਸ ਦਾ ਜਨਮ ਸੰਮਤ ੧੪੨੩ ਵਿੱਚ ਪ੍ਰਯਾਗ ਹੋਇਆ. ਮਾਤਾ ਪਿਤਾ ਨੇ ਇਸ ਦਾ ਨਾਮ ਰਾਮਦੱਤ ਰੱਖਿਆ. ਰਾਮਾਨੁਜ ਦੀ ਸੰਪ੍ਰਦਾਯ ਦੇ ਪ੍ਰਸਿੱਧ ਪ੍ਰਚਾਰਕ ਰਾਘਵਾਨੰਦ ਦਾ ਚੇਲਾ ਹੋਕੇ ਰਾਮਾਨੰਦ ਨਾਮ ਤੋਂ ਮਸ਼ਹੂਰ ਹੋਇਆ. ਕਾਸ਼ੀ ਵਿੱਚ ਗੰਗਾ ਦੇ ਪਜਾਂਗ ਘਾਟ ਤੇ ਰਹਿਕੇ ਇਸ ਵਿਦ੍ਵਾਨ ਮਹਾਤਮਾ ਨੇ ਬਹੁਤ ਧਰਮਪ੍ਰਚਾਰ ਕੀਤਾ ਅਤੇ ਇਸ ਦੇ ਚੇਲੇ ਕਬੀਰ ਆਦਿਕ ਭਾਰਤ ਦੇ ਅਮੋਲਕ ਰਤਨ ਹੋਏ ਹਨ.#ਗੁਰੁਪਰੰਪਰਾ ਇਉਂ ਹੈ:-:#ਸ਼੍ਰੀ ਰਾਮਾਨੁਜ#।#ਦੇਵਾਨੰਦ#।#ਹਰਿਆਨੰਦ#।#ਰਾਘਵਾਨੰਦ#।#ਰਾਮਾਨੰਦ#ਰਾਮਾਨੰਦ ਤੋਂ ਹੀ ਵੈਰਾਗੀ ਸਾਧੂਆਂ ਦਾ ਫਿਰਕਾ "ਰਾਮਾਵਤ" ਚੱਲਿਆ ਹੈ, ਜੋ ਰਾਮਾਨੁਜ ਦੀ ਦੱਸੀ ਲਕ੍ਸ਼੍ਮੀ ਨਾਰਾਯਣ ਉਪਾਸਨਾ ਦੀ ਥਾਂ, ਸੀਤਾ ਰਾਮ ਦੀ ਉਪਾਸਨਾ ਕਰਦਾ ਹੈ. ਅਤੇ ਜਾਤਿ ਅਰ ਖਾਣ ਦੀ ਪਾਬੰਦੀ ਸ਼੍ਰੀਵੈਸਨਵਾਂ ਜੇਹੀ ਨਹੀਂ ਰਖਦਾ. ਰਾਮਾਨੰਦ ਪਹਿਲਾਂ ਮੂਰਤਿਪੂਜਕ ਸੀ, ਪਰ ਅੰਤਲੀ ਅਵਸ੍ਥਾ ਵਿੱਚ ਸਾਰੇ ਭ੍ਰਮ ਤਿਆਗਕੇ ਪੂਰਣਗ੍ਯਾਨੀ ਹੋਇਆ ਹੈ. ਦੇਖੋ, ਬਸੰਤ ਰਾਗ ਦਾ ਸ਼ਬਦ-#"ਕਤ ਜਾਈਐ ਰੇ ਘਰ ਲਾਗੋ ਰੰਗੁ?#ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ।#ਏਕ ਦਿਵਸ ਮਨ ਭਈ ਉਮੰਗ।#ਘਸਿ ਚੰਦਨ ਚੋਆ ਬਹੁ ਸੁਗੰਧ।#ਪੂਜਨ ਚਾਲੀ ਬ੍ਰਹਮਠਾਇ।#ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ।#ਜਹਾ ਜਾਈਐ ਤਹ ਜਲ ਪਖਾਨ।#ਤੂ ਪੂਰਿ ਰਹਿਓ ਹੈ ਸਭ ਸਮਾਨ।#ਬੇਦ ਪੁਰਾਨ ਸਭ ਦੇਖੇ ਜੋਇ।#ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ।#ਸਤਿਗੁਰੁ ਮੈ ਬਲਿਹਾਰੀ ਤੋਰ।#ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ।#ਰਾਮਾਨੰਦ ਸੁਆਮੀ ਰਮਤ ਬ੍ਰਹਮ।#ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥"#ਰਾਮਾਨੰਦ ਦਾ ਦੇਹਾਂਤ ਸੰਮਤ ੧੫੨੪ ਵਿੱਚ ਕਾਸ਼ੀ ਹੋਇਆ.#ਕਈਆਂ ਨੇ ਜਨਮ ਸੰਮਤ ੧੩੫੬ ਅਤੇ ਦੇਹਾਂਤ ੧੪੬੭ ਲਿਖਿਆ ਹੈ, ਜੋ ਭਾਰੀ ਭੁੱਲ ਹੈ.¹ ਰਾਮਾਨੰਦ ਜੀ ਦੇ ਮੁਖੀ ਚੇਲੇ ੧੨. ਹੋਏ ਹਨ- ਅਨੰਤਾਨੰਦ, ਸੁਰਸੁਰਾਨੰਦ, ਸਖਾਨੰਦ, ਨਰਹਰ੍ਯਾਨੰਦ, ਯੋਗਾਨੰਦ, ਪੀਪਾ ਜੀ, ਕਬੀਰ ਜੀ, ਭਾਵਾਨੰਦ, ਸੇਨ (ਸੈਣ) ਧਨੇਸ਼੍ਵਰ, ਗਾਲਵਾਨੰਦ ਅਤੇ ਰਮਾਦਾਸ। ੨. ਅਮ੍ਰਿਤਸਰ ਦਾ ਇੱਕ ਸ਼ਾਹੂਕਾਰ, ਜੋ ਮਹਾਰਾਜਾ ਰਣਜੀਤਸਿੰਘ ਦੇ ਖਜਾਨੇ ਦਾ ਹਿਸਾਬ ਰਖਦਾ ਸੀ. ਰਿਆਸਤ ਦਾ ਕੁੱਲ ਜਮਾ ਖਰਚ ਇਸੇ ਦੀ ਮਾਰਫਤ ਹੋਇਆ ਕਰਦਾ ਸੀ. ਸਨ ੧੮੦੫ ਵਿੱਚ ਜਦ ਜਸਵੰਤਰਾਉ ਹੁਲਕਰ ਦੀ ਮਹਾਰਾਜਾ ਨਾਲ ਮੁਲਾਕਾਤ ਹੋਈ, ਤਾਂ ਉਸ ਨੇ ਬਾਕਾਯਦਾ ਸਰਕਾਰੀ ਖ਼ਜ਼ਾਨਾ ਰੱਖਣ ਦੀ ਸਲਾਹ ਦਿੱਤੀ, ਪਰ ਮਹਾਰਾਜਾ ਜੰਗਾਂ ਦੇ ਉਲਝੇਵਿਆਂ ਵਿੱਚ ਰੁੱਝਣ ਕਰਕੇ ਆਪਣਾ ਮਾਲੀ ਪ੍ਰਬੰਧ ਕਈ ਵਰ੍ਹੇ ਤਕ ਠੀਕ ਨਹੀਂ ਕਰ ਸਕੇ. ਸਨ ੧੮੦੯ ਵਿੱਚ ਮਹਾਰਾਜਾ ਨੇ ਦੀਵਾਨ ਭਵਾਨੀਦਾਸ ਨੂੰ ਇਸ ਕੰਮ ਤੇ ਲਾਇਆ, ਉਸ ਨੇ ਹਿਸਾਬ ਦੇ ਦਫਤਰ ਬਾਕਾਇਦਾ ਬਣਾਕੇ ਸਰਕਾਰੀ ਖ਼ਜਾਨਾ ਲਹੌਰ ਕਾਇਮ ਕੀਤਾ....