rāmagarhhīānरामगड़्हीआं
ਦੇਖੋ, ਰਾਮਗੜ੍ਹ ੧.
देखो, रामगड़्ह १.
ਸੰਮਤ ੧੮੦੩ ਵਿੱਚ ਖਾਲਸੇ ਨੇ ਅਮ੍ਰਿਤਸਰ ਜੀ ਪਾਸ ਪਹਿਲਾਂ ਇੱਕ ਕੱਚਾ ਵਲਗਣ ਰਾਮਰਾਉਣੀ ਨਾਮ ਤੋਂ ਰਚਿਆ, ਫੇਰ ਇੱਕ ਕਿਲਾ ਬਣਾਇਆ, ਜਿਸ ਦਾ ਨਾਮ ਚੌਥੇ ਸਤਿਗੁਰੂ ਦੇ ਨਾਮ ਪੁਰ ਰੱਖਿਆ. ਭਗਵਾਨਸਿੰਘ ਦਾ ਪੁਤ੍ਰ ਧਰਮਵੀਰ ਸਰਦਾਰ ਜੱਸਾਸਿੰਘ ਸੈਦਬੇਗ ਪਿੰਡ (ਜਿਲਾ ਲਹੌਰ) ਦਾ ਵਸਨੀਕ, ਜਿਸ ਨੇ ਤਖਾਣ ਜਾਤਿ ਤੋਂ ਸਿੱਖਧਰਮ ਧਾਰਣ ਕੀਤਾ ਸੀ, ਖਾਲਸੇ ਨੇ ਇਹ ਕਿਲਾ ਉਸ ਦੇ ਸਪੁਰਦ ਕੀਤਾ, ਜਿਸ ਤੋਂ ਉਸ ਦੀ ਰਾਮਗੜ੍ਹੀਆ ਸੰਗ੍ਯਾ ਹੋਈ.¹ ਜੱਸਾਸਿੰਘ ਦਾ ਜਥਾ ਰਾਮਗੜ੍ਹੀਆਂ ਦੀ ਮਿਸਲ ਕਹਾਈ, ਜਿਸ ਨੇ ਹੋਰ ਸਿੱਖ ਮਿਸਲਾਂ ਵਾਂਙ ਆਪਣਾ ਰਾਜ ਪ੍ਰਤਾਪ ਕਾਇਮ ਕਰਕੇ ਅਦੁਤੀ ਪੰਥਸੇਵਾ ਕੀਤੀ ਸਰਦਾਰ ਜੱਸਾਸਿੰਘ ਦਾ ਦੇਹਾਂਤ ਸੰਮਤ ੧੮੬੧ (ਸਨ ੧੮੦੩) ਵਿੱਚ ਹੋਇਆ. ਇਹ ਸਰਦਾਰ ਖੁਸ਼ਾਲਸਿੰਘ ਜੱਟ ਗੁੱਗਾ (ਜਿਲਾ ਅਮ੍ਰਿਤਸਰ) ਨਿਵਾਸੀ ਦਾ ਚਾਟੜਾ ਅਰ ਵਡਾ ਨਿਰਭੈ ਯੋਧਾ ਹੋਇਆ ਹੈ. ਸਰਦਾਰ ਭਗਵਾਨਸਿੰਘ ਦੀ ਔਲਾਦ ਹੁਣ ਅਮ੍ਰਿਤਸਰ ਜੀ ਵਿੱਚ ਰਾਮਗੜ੍ਹੀਆਂ ਮਿਸਲ ਦੀ ਯਾਦਗਾਰ ਅਤੇ ਜਾਗੀਰਦਾਰ ਹੈ. ਰਾਮਗੜ੍ਹੀਆਂ ਦਾ ਬੁੰਗਾ ਅਤੇ ਕਟੜਾ ਅਮ੍ਰਿਤਸਰ ਵਿੱਚ ਪ੍ਰਸਿੱਧ ਅਸਥਾਨ ਹਨ.#੨. ਰਿਆਸਤ ਨਾਭਾ, ਤਸੀਲ ਅਮਲੋਹ, ਥਾਣਾ ਨਾਭਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਾਭੇ ਤੋਂ ਤਿੰਨ ਮੀਲ ਪੱਛਮ ਹੈ. ਇਸ ਪਿੰਡ ਤੋਂ ਉੱਤਰ ਤਿੰਨ ਸੌ ਕਦਮ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ.#ਗੁਰੂ ਜੀ ਦੇ ਚਰਨ ਪਾਉਣ ਵਾਲੀ ਥਾਂ ਦਰਬਾਰ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਅਤੇ ਰਹਿਣ ਲਈ ਪੱਕੇ ਮਕਾਨ ਹਨ, ਜਿਨ੍ਹਾਂ ਦੀ ਸੇਵਾ ਮਹਾਰਾਜਾ ਹੀਰਾਸਿੰਘ ਨਾਭਾਪਤਿ ਨੇ ਕਰਾਈ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ਦੋ ਹਲ ਦੀ (੭੦ ਘੁਮਾਉਂ) ਜ਼ਮੀਨ ਅਤੇ ੬੦) ਸਾਲਾਨਾ ਰਿਆਸਤ ਵੱਲੋਂ ਗੁਜਾਰਾ ਹੈ....