rājēogaराजयोग
ਦੇਖੋ, ਰਾਜਜੋਗ.
देखो, राजजोग.
ਰਾਜ ਕਰਦੇ ਹੋਏ ਯੋਗ ਕਰਨਾ. ਸੰਸਾਰ ਦੇ ਵਿਹਾਰ ਕਰਦੇ ਹੋਏ ਕਰਤਾਰ ਨਾਲ ਮਨ ਜੋੜਨਾ। ੨. ਯੋਗਮਤ ਅਨੁਸਾਰ ਮਨ ਦੀ ਵ੍ਰਿੱਤਿ ਦਾ ਨਿਰਵਿਕਲਪ ਹੋਣਾ ਰਾਜਯੋਗ ਹੈ. "ਇਹ ਰਾਜਜੋਗ ਗੁਰੁ ਰਾਮਦਾਸ ਤੁਮਹੂ ਰਸੁ ਜਾਣੇ." (ਸਵੈਯੇ ਮਃ ੪. ਕੇ) "ਤੂੰ ਗੁਰਪ੍ਰਸਾਦਿ ਕਰਿ ਰਾਜਜੋਗੁ." (ਗਉ ਮਃ ੫) ਦੇਖੋ, ਸਹਜਜੋਗ, ਜੋਗ ਅਤੇ ਯੋਗ ਸ਼ਬਦ। ੩. ਜੋਤਿਸ ਮਤ ਅਨੁਸਾਰ ਜਨਮ ਸਮੇਂ ਗ੍ਰਹਾਂ ਦਾ ਇੱਕ ਅਜੇਹਾ ਜੋੜ, ਜਿਸ ਤੋਂ ਰਾਜ ਦੀ ਪ੍ਰਾਪਤੀ ਹੋਵੇ, ਅਰਥਾਤ- ਕਰਕ ਲਗਨ ਵਿੱਚ ਵ੍ਰਿਹਸਪਤਿ- ਗ੍ਯਾਰਵੇਂ ਅਸਥਾਨ ਬ੍ਰਿਖ ਦਾ ਚੰਦ੍ਰਮਾ, ਸ਼ੁਕ੍ਰ ਅਤੇ ਬੁਧ- ਦਸਵੇਂ ਅਸਥਾਨ ਵਿੱਚ ਮੇਖ ਦਾ ਸੂਰਜ ॥ ਮਕਰ ਲਗਨ ਵਿੱਚ ਸ਼ਨੀ, ਮੇਖ ਦਾ ਮੰਗਲ, ਕਰਕ ਦਾ ਚੰਦ੍ਰਮਾ, ਸਿੰਘ ਦਾ ਸੂਰਜ, ਮਿਥੁਨ ਦਾ ਬੁਧ, ਤੁਲਾ ਦਾ ਸ਼ੁਕ੍ਰ ॥ ਕਨ੍ਯਾ ਦਾ ਬੁਧ ਲਗਨ ਵਿੱਚ ਦਸਵੇਂ ਥਾਂ ਸ਼ੁਕ੍ਰ. ਸੱਤਵੇਂ ਵ੍ਰਿਹਸਪਤਿ ਅਤੇ ਚੰਦ੍ਰਮਾ, ਪੰਜਵੇਂ ਅਸਥਾਨ ਮੰਗਲ ਅਤੇ ਸ਼ਨੀ, ਇਹ ਸਾਰੇ "ਰਾਜਜੋਗ" ਹਨ....