ramadhāsīāरमदासीआ
ਲਖਮੀਰ ਸਾਧ ਦਾ ਚੇਲਾ ਰਮਦਾਸ, ਜੋ ਜੁਲਾਹੇ ਦਾ ਕੰਮ ਕਰਦਾ ਸੀ. ਇਸ ਦੀ ਸੰਪ੍ਰਦਾਯ ਦੇ ਜੁਲਾਹੇ ਰਮਦਾਸੀਏ ਪ੍ਰਸਿੱਧ ਹਨ। ੨. ਬਾਬਾ ਬੁੱਢਾ ਜੀ ਦੀ ਵੰਸ਼ ਦਾ. ਰਮਦਾਸ ਪਿੰਡ ਕਰਕੇ ਇਹ ਸੰਗ੍ਯਾ ਹੈ। ੩. ਦੇਖੋ, ਰਵਦਾਸੀਆ.
लखमीर साध दा चेला रमदास, जो जुलाहे दा कंम करदा सी. इस दी संप्रदाय दे जुलाहे रमदासीए प्रसिॱध हन। २. बाबा बुॱढा जी दी वंश दा. रमदास पिंड करके इह संग्या है। ३. देखो, रवदासीआ.
ਦੇਖੋ, ਜੋਧਰਾਇ। ੨. ਦੇਖੋ, ਮੀਹਾਂਸਾਹਿਬ....
ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)...
ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ....
ਇੱਕ ਨਗਰ, ਜੋ ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ ਵਿੱਚ ਹੈ. ਇਸ ਦਾ ਰੇਲਵੇ ਸਟੇਸ਼ਨ "ਰਮਦਾਸ" ਅੰਮ੍ਰਿਤਸਰ ਨਾਰੋਵਾਲ ਸਿਆਲਕੋਟ ਰੇਲਵੇ, ਅਮ੍ਰਿਤਸਰੋਂ ੨੭ ਮੀਲ ਹੈ. ਬਾਬਾ ਬੁੱਢਾ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਇੱਥੇ ਰਹਿਂਦਿਆਂ ਵਿਤਾਇਆ ਅਤੇ ਉਨ੍ਹਾਂ ਦਾ ਇੱਥੇ ਹੀ ਦੇਹਾਂਤ ਹੋਇਆ. ਬਾਬਾ ਜੀ ਦੀ ਸਮਾਧ ਬਹੁਤ ਸੁੰਦਰ ਬਣੀ ਹੋਈ ਹੈ, ਅਰ ਰਹਿਣ ਲਈ ਮਕਾਨ ਬਹੁਤ ਹਨ. ਇਸ ਅਸਥਾਨ ਨਾਲ ਪਿੰਡ ਰਮਦਾਸ, ਫੀਰੋਜ਼ਕੇ, ਨੰਗਲ, ਮੁਹਾਰ, ਸਰਾਜ, ਲੌਂਗ, ਸਾਹਦਕੇ, ਮਾਂਗੀਆਂ, ਚੱਕ ਨੰਬਰ ੩੧, ਸ਼ਾਹਪੁਰ ਗੁਰੂ ਚੱਕ, ਤੀਹੜਕੇ, ਬਸਾਊਕੋਟ, ਛੰਨੀ ਗੁੱਜਰਾਂ, ਛੰਨੀਨੈਕਾਂ, ਜਨਮੀਆਂ, ਮੋਹਨਪੁਰਾ, ਜੰਡਿਆਲਾ, ਪੁਰੀਆਂ, ਗੋਰਸੀਆਂ, ਮੰਗੂਮਹਲ, ਨਾਸਰ, ਦਯਾਲਪੁਰਾ, ਅਬੋਸੈਯਦ, ਮੱਜੂਪੁਰਾ, ਸ਼ਾਹਜ਼ਾਦਾਬਾਦ, ਡੱਡੀਆਂ, ਗਾਲਬ, ਜਗਦੇਵਕਲਾਂ, ਬਲ, ਮਾਛੀਵਾਲਾ, ਗਣੀਆਂ ਵਾਲਾ, ਮਾਲੋਵਾਲ, ਠੱਕਾ ਕਲਾਂ, ਦਰੀਆਂ ਮੂਸਾ, ਕੋਟ ਗੁਰਬਖਸ਼ ਅਤੇ ਦਯਾਲਬਿੜੰਗ ਵਿੱਚ ਜਮੀਨਾਂ ਹਨ. ਗੁਰਦ੍ਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸੇਵਾਦਾਰ ਹਨ.#ਬਾਹਰਵਾਰ ਉਹ ਅਸਥਾਨ ਭੀ ਹੈ, ਜਿੱਥੇ ਸ਼੍ਰੀ ਗੁਰੂ ਨਾਨਕ ਜੀ ਨੂੰ ਬਾਬਾ ਬੁੱਢਾ ਜੀ ਮਿਲੇ ਸਨ. ਦੇਖੋ, ਬੁੱਢਾ ਬਾਬਾ। ੨. ਦੇਖੋ, ਰਮਦਾਸੀਆ ੧....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰ. सम्प्रदाय ਵਿ- ਦੇਣ ਵਾਲਾ. ਦੇਖੋ, ਸੰਪ੍ਰਦਾ। ੨. ਸੰਗ੍ਯਾ- ਪਰੰਪਰਾ ਤੋਂ ਉਪਦੇਸ਼ ਦੇਣ ਦੀ ਚਲੀ ਆਈ ਰੀਤਿ। ੩. ਪਰੰਪਰਾ ਤੋਂ ਚਲੀ ਧਰਮ ਰੀਤਿ। ੪. ਗੁਰੂ ਚੇਲੇ ਦੀ ਪੱਧਤਿ। ੫. ਗੁਰਉਪਦੇਸ਼ ਧਾਰਨ ਵਾਲੀ ਜਮਾਤ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਦੇਖੋ, ਬੁਢਾ। ੨. ਦੇਖੋ, ਬੁੱਢਾ ਬਾਬਾ....
ਦੇਖੋ, ਬੰਸ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਵਦਾਸ ਭਗਤ ਦਾ ਮਤ ਧਾਰਨ ਵਾਲਾ। ੨. ਚਮਾਰ ਆਪਣੇ ਤਾਈਂ ਰਵਦਾਸੀਆ ਕਹਾਉਣ ਵਿੱਚ ਸਨਮਾਨ ਸਮਝਦੇ ਹਨ. ਉਹ ਪ੍ਰਗਟ ਕਰਦੇ ਹਨ ਕਿ ਓਹ ਰਵਿਦਾਸ ਭਗਤ ਦੀ ਸੰਤਾਨ ਅਥਵਾ ਬਿਰਾਦਰੀ ਹਨ....