yatīmaयतीम
ਅ਼. [یتیم] ਜੋ ਯਤਮ (ਮਾਂ ਬਾਪ ਰਹਿਤ) ਹੈ. ਮਹਿੱਟਰ. ਅਨਾਥ. ਦੇਖੋ, ਅਤੀਮ.
अ़. [یتیم] जो यतम (मां बाप रहित) है. महिॱटर. अनाथ. देखो, अतीम.
(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਜਿਸ ਦਾ ਕੋਈ ਨਾਥ (ਸ੍ਵਾਮੀ) ਨਹੀਂ। ੨. ਦੀਨ. ਮੁਹਤਾਜ. ਯਤੀਮ. ਮਹਿੱਟਰ....
ਅ਼. [یتیم] ਯਤੀਮ. ਵਿ- ਮਹਿੱਟਰ. ਜਿਸ ਦੇ ਮਾਂ ਬਾਪ ਮਰ ਗਏ ਹਨ। ੨. ਭਾਵ ਕੰਗਾਲ. ਤੁੱਛ. "ਜਾਇ ਸੁਤੇ ਜੀਰਾਣ ਮੇ ਥੀਏ ਅਤੀਮਾ ਗਡ." (ਸ. ਫਰੀਦ)...