mochaमोच
ਸੰਗ੍ਯਾ- ਮਰੋੜ. ਕਿਸੇ ਅੰਗ ਦੇ ਜੋੜ ਨੂੰ ਆਈ ਮਰੋੜ (ਲਚਕ). ੨. ਦੇਖੋ, ਮੁਚ ਧਾ ਅਤੇ ਬੰਦੀਮੋਚ। ੩. ਸੰ. ਕੇਲਾ। ੪. ਸਿੰਮਲ.
संग्या- मरोड़. किसे अंग दे जोड़ नूं आई मरोड़ (लचक). २. देखो, मुच धा अते बंदीमोच। ३. सं. केला। ४. सिंमल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਰੋਰ, ਮਰੋਰਨਾ ਅਤੇ ਮਰੋੜਾ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰਗ੍ਯਾ- ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨. ਗੱਠ. ਗੰਢ. ਟਾਂਕਾ। ੩. ਸ਼ਰੀਰ ਦੀ ਸੰਧਿ. ਗੋਡਾ, ਕੂਹਣੀ ਆਦਿ ਸਥਾਨ. Joints । ੪. ਤੁਲਨਾ. ਬਰਾਬਰੀ। ੫. ਦਾਉ. ਪੇਂਚ। ੬. ਦੇਖੋ, ਜੋੜਨਾ....
ਸੰਗ੍ਯਾ- ਝੁਕਾਉ. ਝੂਟਾ....
ਸੰ. मुच्. ਧਾ- ਛੱਡਣਾ (ਨਿਰਬੰਧ ਕਰਨਾ), ਤ੍ਯਾਗ ਕਰਨਾ, ਖੁਸ਼ ਕਰਨਾ, ਠਗਣਾ। ੨. ਸੰਗ੍ਯਾ- ਪਤਨ. ਡਿਗਣ ਦੀ ਕ੍ਰਿਯਾ. "ਗਰਭਣੀਆਨ ਕੇ ਗਰਭ ਮੁੱਚੰ." (ਚਰਿਤ੍ਰ ੨)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਕੈਦ ਤੋਂ ਛੁਡਾਉਣ ਵਾਲਾ. ਰਿਹਾਈ ਦੇਣ ਵਾਲਾ. ਨਿਰਬੰਧ ਕਰਤਾ. "ਗਈ ਬਹੋੜੁ ਬੰਦੀਛੋੜੁ." (ਸੋਰ ਮਃ ੫) "ਰਾਖਿ- ਲੇਹਿ ਮੇਰੇ ਸਾਹਿਬ, ਬੰਦੀਮੋਚ." (ਮਾਝ ਬਾਰਹਮਾਹਾ) ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ, ਜਿਨ੍ਹਾਂ ਨੇ ਸੰਮਤ ੧੬੭੪ ਵਿੱਚ ਸ਼ਾਹੀ ਕੈਦੀ (ਬਵੰਜਾ ਰਈਸ) ਗਵਾਲਿਯਰ ਦੇ ਕਿਲੇ ਤੋਂ ਛੁਡਵਾਏ ਸਨ. ਗੁਰੂ ਸਾਹਿਬ ਦੇ ਇਸ ਪਵਿਤ੍ਰ ਅਸਥਾਨ ਪੁਰ ਮੁਸਲਮਾਨ ਪੁਜਾਰੀਆਂ ਦੇ ਕਬਜਾ ਕੀਤਾ ਹੋਇਆ ਹੈ ਅਤੇ ਨਾਮ "ਬੰਦੀਛੋੜ ਦਾਤਾ" ਹੈ। ੩. ਜੱਸਾਸਿੰਘ ਆਹਲੂਵਾਲੀਆ, ਜਿਸ ਨੇ ਦੁੱਰਾਨੀ ਦੀ ਕੈਦ ਤੋਂ ਬਹੁਤ ਲੋਕ ਛੁਡਾਏ. ਦੇਖੋ, ਜੱਸਾਸਿੰਘ।#੪. ਰਾਜਾ ਅਮਰਸਿੰਘ ਪਟਿਆਲਾਪਤੀ, ਜਿਸ ਨੇ ਸੰਮਤ ੧੮੨੪ ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਰਿਹਾ ਕਰਵਾਏ....
ਵਿ- ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. "ਮਹਾ ਅਨੰਦ ਕਰੇ ਸਦ ਕੇਲਾ." (ਆਸਾ ਨਾਮਦੇਵ) ੨. ਸੰਗ੍ਯਾ- ਕਦਲੀ. ਰੰਭਾ. L. Musa Sapientum. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। ੩. ਦੇਖੋ, ਕੇਲ....
ਦੇਖੋ, ਸ਼ਾਲਮਲੀ. "ਸਿੰਮਲੁ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ." (ਵਾਰ ਆਸਾ)...