mundhana, mundhanāमुंदण, मुंदणा
ਸੰ. ਮੁਦ੍ਰਣ. ਬੰਦ ਕਰਨ ਦੀ ਕ੍ਰਿਯਾ. ਮੂੰਦਨਾ। ੨. ਛਾਪਣਾ. ਮੁਹਰ ਲਾਉਣੀ.
सं. मुद्रण. बंद करन दी क्रिया. मूंदना। २. छापणा. मुहर लाउणी.
ਦੇਖੋ, ਮੁੰਦਣਾ....
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਮੁੰਦਣਾ. "ਮੁੰਦਿਲੀਏ ਦਰਵਾਜੇ." (ਸੋਰ ਕਬੀਰ) ਵਿਸਯਾਂ ਵੱਲੋਂ ਇੰਦ੍ਰਿਯ ਬੰਦ ਕਰ ਲਏ....
ਕ੍ਰਿ- ਮੁਦ੍ਰਿਤ ਕਰਨਾ. ਉਭਰੇ ਅਥਵਾ ਖੁਦੇ ਹੋਏ ਅੱਖਰਾਂ ਦਾ ਚਿੰਨ੍ਹ ਕਿਸੇ ਵਸਤੁ ਪੁਰ ਲਾਉਣਾ। ੨. ਵਸਤ੍ਰ ਆਦਿਕ ਤੇ ਰੰਗਦਾਰ ਚਿਤ੍ਰਾਂ ਦਾ ਲਾਉਣਾ....
ਫ਼ਾ. [مُہر] ਸੰਗ੍ਯਾ- ਮੁਦ੍ਰਾ. ਛਾਪ। ੨. ਸੁਵਰਣ ਮੁਦ੍ਰਾ. ਅਸ਼ਰਫ਼ੀ....