muharāमुहरा
ਸੰਗ੍ਯਾ- ਅਗਲਾ ਹਿੱਸਾ. ਅੱਗਾ। ੨. ਫ਼ਾ. [مُہرا] ਮੋਹਰਾ. ਮਣਕਾ। ੩. ਸ਼ਤਰੰਜ ਦੀ ਗੋਟੀ.
संग्या- अगला हिॱसा. अॱगा। २. फ़ा. [مُہرا] मोहरा. मणका। ३. शतरंज दी गोटी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪਹਿਲਾ. ਪ੍ਰਥਮ. ਮੁਖੀਆ. "ਤੂ ਬਖਸੀਸੀ ਅਗਲਾ." (ਵਾਰ ਆਸਾ ਮਃ ੧) ੨. ਪੁਰਾਣਾ. ਪਹਿਲੇ ਵੇਲੇ ਦਾ। ੩. ਅੱਗੇ ਦਾ. ਅਗ੍ਰ ਭਾਗ ਦਾ। ੪. ਬਹੁਤਾ. ਅਧਿਕ. "ਇਕਨਾ ਆਟਾ ਅਗਲਾ ਇਕਨਾ ਨਾਂਹੀ ਲੋਣ." (ਸ. ਫਰੀਦ) ੫. ਸੰਗ੍ਯਾ- ਪਰਲੋਕ. ਅਗਲੀ ਦੁਨੀਆਂ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਸੰਗ੍ਯਾ- ਸਾਮ੍ਹਣਾ ਪਾਸਾ. ਅਗ੍ਰਭਾਗ। ੨. ਪਰਲੋਕ....
ਦੇਖੋ, ਮੁਹਰਾ। ੨. ਮੂੜ੍ਹਾ. ਪੀਠ. "ਬੈਠ ਮੋਹਰੇ ਪਰ ਢਿਗ ਮਾਤਾ." (ਗੁਪ੍ਰਸੂ) ੩. ਦੇਖੋ, ਮੋੜ੍ਹਾ....
ਸੰਗ੍ਯਾ- ਮਣਿ ਤੁਲ੍ਯ ਪ੍ਰਕਾਸ਼ਣ ਵਾਲਾ ਦਾਣਾ। ੨. ਮਾਲਾ ਦਾ ਦਾਣਾ।#੩. ਜਾਲ ਵਿੱਚ ਪਰੋਤਾ ਧਾਤੁ ਆਦਿ ਦਾ ਗੋਲ ਦਾਣਾ, ਜਿਸ ਦੇ ਬੋਝ ਨਾਲ ਜਾਲ ਪਾਣੀ ਵਿੱਚ ਡੁੱਬਿਆ ਰਹਿ"ਦਾ ਹੈ. "ਆਪੇ ਜਾਲ ਮਣਕੜਾ." (ਸ੍ਰੀ ਮਃ ੧) ੪. ਪੋਠੇਹਾਰ ਵਿੱਚ ਮਣਕੜਾ ਦਾ ਅਰਥ ਮਾਰਣ ਵਾਲਾ. (ਮ੍ਰਿਤ੍ਯੁਕਾਰੀ) ਹੈ....
ਅ਼. [شطرنج] ਸੰਗ੍ਯਾ- ਸ਼ਤ (ਸਮੁੰਦਰ) ਰੰਜ (ਫ਼ਿਕਰ). ਜੋ ਸੋਚ ਵਿਚਾਰਕੇ ਖੇਡਿਆ ਜਾਵੇ. ਜਗਤ ਪ੍ਰਸਿੱਧ ਇੱਕ ਖੇਡ. ਕਈ ਵਿਦ੍ਵਾਨ ਆਖਦੇ ਹਨ ਕਿ ਇਸ ਦਾ ਮੂਲ ਸ਼ਸ਼ਰੰਗ ਹੈ, ਅਰਥਾਤ ਛੀ ਰੰਗ. ਛੀ ਪ੍ਰਕਾਰ ਦੇ ਮੁਹਰੇ (ਪਾਤਸ਼ਾਹ, ਵਜ਼ੀਰ, ਫੀਲਾ, ਘੋੜਾ, ਰੁਖ ਅਤੇ ਪਿਆਦਾ) ਹੋਣ ਜਿਸ ਵਿੱਚ. ਇਹ ੬੪ ਖਾਨਿਆਂ ਦੀ ਬਿਸਾਤ ਉੱਪਰ ਖੇਡੀਦਾ ਹੈ. ਦੋਹੀਂ ਪਾਸੀਂ ਸੋਲਾਂ ਸੋਲਾਂ ਮੁਹਰੇ ਹੁੰਦੇ ਹਨ. ਜਦ ਬਾਦਸ਼ਾਹ ਅਜੇਹੇ ਖਾਨੇ ਵਿੱਚ ਪਹੁੰਚ ਜਾਵੇ ਕਿ ਉਸ ਦੀ ਚਾਲ ਪੂਰੀ ਤਰਾਂ ਬੰਦ ਹੋ ਜਾਵੇ ਤਦ ਬਾਜੀ ਮਾਤ ਹੋ ਜਾਂਦੀ ਹੈ. "ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ." (ਆਸਾ ਮਃ ੧) ਦੇਖੋ, ਪੱਕੀ ਸਾਰੀ....
ਸੰਗ੍ਯਾ- ਸ਼ਤਰੰਜ ਚੌਪੜ ਆਦਿਕ ਦਾ ਮੁਹਰਾ ਅਤੇ ਨਰਦ. "ਬਨਾਕਰ ਸੂਰਤਾਂ ਗੋਟੀ ਪਰਾਕ੍ਰਮ ਸਾਰ ਪਾਸਾ ਕਰ." (ਸਲੋਹ)...