ਮਾਲੀਗੌੜਾ

mālīgaurhāमालीगौड़ा


ਸੰ. ਮਾਲਵਗੌੜ. ਇਹ ਮਾਰੂਠਾਟ ਦਾ ਸੰਪੂਰਣ ਰਾਗ ਹੈ.¹ ਇਸ ਵਿੱਚ ਧੈਵਤ ਦੋਵੇਂ ਲਗ ਜਾਂਦੇ ਹਨ. ਪੂਰੀਆ ਅਤੇ ਸ੍ਰੀਰਾਗ ਦੇ ਮੇਲ ਤੋਂ ਬਣਦਾ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਗਾਂਧਾਰ ਅਤੇ ਪੰਚਮ ਇਸ ਨੂੰ ਬਹੁਤ ਹੀ ਸਪਸ੍ਟ ਕਰਦੇ ਹਨ, ਕਈਆਂ ਦੇ ਮਤ ਵਿੱਚ ਇਹੀ ਵਾਦੀ ਅਤੇ ਸੰਵਾਦੀ ਹਨ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਕੋਮਲ, ਧੈਵਤ ਦੋਵੇਂ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧ ਨ ਸ.#ਅਵਰੋਹੀ- ਸ ਨ ਧ ਪ ਮੀ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਲੀਗੌੜੇ ਦਾ ਨੰਬਰ ਵੀਹਵਾਂ ਹੈ.


सं. मालवगौड़. इह मारूठाट दा संपूरण राग है.¹ इस विॱच धैवत दोवें लग जांदे हन. पूरीआ अते स्रीराग दे मेल तों बणदा है. रिसभ वादी अते धैवत संवादी है. गांधार अते पंचम इस नूं बहुत ही सपस्ट करदे हन, कईआं दे मत विॱच इही वादी अते संवादी हन. सड़ज गांधार पंचम निसाद शुॱध, रिसभ कोमल, धैवत दोवें अते मॱधम तीव्र लगदा है. गाउण दा वेला दिन दा तीजा पहिर है.#आरोही- स रा ग मी प ध न स.#अवरोही- स न ध प मी ग रा स.#श्री गुरू ग्रंथसाहिब विॱच मालीगौड़े दा नंबर वीहवां है.