ਮਾਲਕੌਸ

mālakausaमालकौस


ਇਹ ਭੈਰਵੀ ਠਾਟ ਦਾ ਔੜਵ ਰਾਗ ਹੈ. ਇਸ ਵਿੱਚ ਰਿਸਭ ਅਤੇ ਪੰਚਮ ਵਰਜਿਤ ਹਨ. ਸੜਜ ਮੱਧਮ ਸ਼ੁੱਧ ਅਤੇ ਗਾਂਧਾਰ ਧੈਵਤ ਨਿਸਾਦ ਕੋਮਲ ਹਨ. ਵਾਦੀ ਮੱਧਮ ਅਤੇ ਸੰਵਾਦੀ ਸੜਜ ਹੈ. ਗਾਉਣ ਦਾ ਵੇਲਾ ਅੱਧੀ ਰਾਤ ਹੈ. ਇਸ ਦਾ ਜਿਕਰ ਦਸਮਗ੍ਰੰਥ ਅਤੇ ਸਰਵਲੋਹ ਵਿੱਚ ਹੈ.


इह भैरवी ठाट दा औड़व राग है. इस विॱच रिसभ अते पंचम वरजित हन. सड़ज मॱधम शुॱध अते गांधार धैवत निसाद कोमल हन. वादी मॱधम अते संवादी सड़ज है. गाउण दा वेला अॱधी रात है. इस दा जिकर दसमग्रंथ अते सरवलोह विॱच है.