mājūnaमाजून
ਅ਼. [معجوُن] ਮਅ਼ਜੂਨ. ਮਿਰ੍ਦਤ ਚੂਰਣ. ਦਵਾਈਆਂ ਦਾ ਚੂਰਣ, ਜੋ ਸ਼ਹਦ ਅਥਵਾ ਖੰਡ ਦੀ ਚਾਸ਼ਨੀ ਵਿੱਚ ਮਿਲਾਇਆ ਗਿਆ ਹੈ.
अ़. [معجوُن] मअ़जून. मिर्दत चूरण. दवाईआं दा चूरण, जो शहद अथवा खंड दी चाशनी विॱच मिलाइआ गिआ है.
ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)...
ਸੰ. ਸਹ (ਸਾਥ) ਦ (ਦੇਨ ਵਾਲਾ). ੨. ਅ਼. [شہد] ਸ਼ਹਦ. ਸੰਗ੍ਯਾ- ਮਧੁ. ਸ਼ੰ. ਸਾਰਘ. ਸ਼ਹਦ ਦੀਆਂ ਮੱਖੀਆਂ (ਮਧੁ ਮਕ੍ਸ਼ਿਕਾ) ਕਰਕੇ ਕੱਠਾ ਕੀਤਾ ਫੁੱਲਾਂ ਦਾ ਮਿੱਠਾ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਲਹੂ ਨੂੰ ਸਾਫ ਕਰਦਾ ਅਤੇ ਖਾਂਸੀ ਆਦਿ ਰੋਗਾਂ ਨੂੰ ਘਟਾਉਂਦਾ ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਡਿੰਗ. ਸੰਗ੍ਯਾ- ਪ੍ਰਿਥਿਵੀ. ਜ਼ਮੀਨ। ੨. ਫ਼ਾ. [چاشنی] ਚਾਸ਼ਨੀ. ਸੰਗ੍ਯਾ- ਚੱਖਣ ਦੀ ਵਸ੍ਤੁ। ੩. ਪਕਾਕੇ ਗਾੜ੍ਹਾ ਕੀਤਾ ਸ਼ਰਬਤ, ਜਿਸ ਵਿੱਚ ਡੋਬਕੇ ਜਲੇਬੀ ਆਦਿ ਮਿਠਾਈ ਬਣਾਈਦੀ ਹੈ. ਦੇਖੋ, ਸੰ ਚਸ ਧਾ। ੪. ਸੁਵਰਣ (ਸੋਨੇ) ਅਤੇ ਚਾਂਦੀ ਦੀ ਰੰਗਤ, ਜਿਸ ਤੋਂ ਧਾਤੁ ਦੀ ਨਿਰਮਲਤਾ ਜਾਣੀ ਜਾਵੇ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....