manajūraमनजूर
ਅ਼. [منظوُر] ਮਨਜੂਰ. ਵਿ- ਨਜ਼ਰ ਕੀਤਾ ਗਿਆ. ਦ੍ਰਿਸ੍ਟਿ ਵਿੱਚ ਆਇਆ। ੨. ਅੰਗੀਕਾਰ ਕੀਤਾ। ੩. ਪਸੰਦ ਕੀਤਾ.
अ़. [منظوُر] मनजूर. वि- नज़र कीता गिआ. द्रिस्टि विॱच आइआ। २. अंगीकार कीता। ३. पसंद कीता.
ਅ਼. [نظر] ਨਜਰ. ਸੰਗ੍ਯਾ- ਨਿਗਾਹ. ਦ੍ਰਿਸ੍ਟਿ. "ਨਜਰਿ ਭਈ ਘਰੁ ਘਰ ਤੇ ਜਾਨਿਆ." (ਗਉ ਮਃ ੧) ੩. ਧ੍ਯਾਨ. ਤਵੱਜੋ। ੩. ਅ਼. [نزر] ਨਜਰ. ਭੇਟਾ. ਉਪਹਾਰ। ੪. ਪ੍ਰਤਿਗ੍ਯਾ. ਪ੍ਰਣ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਫ਼ਾ. [پشند] ਵਿ- ਮਨਭਾਉਂਦਾ. ਰੁਚਿ ਅਨੁਕੂਲ....