bhūkanpaभूकंप
ਸੰਗ੍ਯਾ- ਪ੍ਰਿਥਿਵੀ ਦਾ ਕੰਪਨ (ਕੰਬਣਾ). ਦੇਖੋ, ਭੂਚਾਲ.
संग्या- प्रिथिवी दा कंपन (कंबणा). देखो, भूचाल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸੰ. ਸੰਗ੍ਯਾ- ਥਰਥਰਾਹਟ. ਕਾਂਬਾ. ਲਰਜ਼ਾ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)...
ਦੇਖੋ, ਕੰਪ- ਕੰਪਨ. "ਤਿਸੁ ਕੰਬਹਿ ਪਾਪੈ." (ਵਾਰ ਮਾਰੂ ੨. ਮਃ ੫)...
ਪ੍ਰਿਥਿਵੀ ਦਾ ਕੰਬਣਾ. ਜ਼ਲਜ਼ਲਾ. Earth- quake ਸ਼ੱਕੁਲਅਰਜ਼. ਭੰਭ. ਪਦਾਰਥਵਿਦ੍ਯਾ ਦੇ ਜਾਣਨ ਵਾਲੇ ਮੰਨਦੇ ਹਨ ਕਿ ਭੂਗਰਭ ਦੀ ਅਗਨੀ ਦੇ ਸੰਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉਠਦੇ ਹਨ, ਅਰ ਫੈਲਕੇ ਬਾਹਰ ਨਿਕਲਣ ਨੂੰ ਰਾਹ ਲਭਦੇ ਹੋਏ ਧੱਕਾ ਮਾਰਦੇ ਹਨ. ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਪ੍ਰਿਥਿਵੀ ਦਾ ਉੱਪਰਲਾ ਭਾਗ ਭੀ ਕੰਬ ਉਠਦਾ ਹੈ.#ਭੂਚਾਲ ਕਦੇ ਪ੍ਰਿਥਿਵੀ ਦੇ ਥੋੜੇ ਹਿੱਸੇ ਵਿੱਚ ਅਰ ਕਦੇ ਬਹੁਤੇ ਵਿੱਚ ਹੁੰਦਾ ਹੈ, ਜਿਨ੍ਹਾਂ ਦੇਸ਼ਾਂ ਵਿੱਚ ਜ੍ਵਾਲਾਮੁਖੀ ਪਹਾੜ ਬਹੁਤ ਹਨ, ਉਨ੍ਹਾਂ ਵਿੱਚ ਭੂਕੰਪ ਬਹੁਤ ਹੋਇਆ ਕਰਦੇ ਹਨ.#ਭੂਚਾਲਾਂ ਨਾਲ ਕਦੇ ਕਦੇ ਜ਼ਮੀਨ ਵਿੱਚ ਵਡੇ- ਵਡੇ ਛੇਕ ਹੋ ਜਾਂਦੇ ਹਨ. ਕਈ ਜਮੀਨ ਦੇ ਟੁਕੜੇ ਪਾਣੀ ਵਿੱਚ ਗਰਕ ਹੋ ਜਾਂਦੇ ਅਤੇ ਕਈ ਪਾਣੀ ਵਿੱਚੋਂ ਉਭਰਕੇ ਬਾਹਰ ਆ ਜਾਂਦੇ ਹਨ.#ਭੂਚਾਲ ਵਿਦ੍ਯਾ (Seismology) ਦੇ ਪੰਡਿਤਾਂ ਨੇ ਇੱਕ ਆਲਾ (seismograph) ਬਣਾਇਆ ਹੈ, ਜਿਸ ਤੋਂ ਭੂਚਾਲਾਂ ਦੇ ਆਉਣ ਦਾ ਸਮਾ ਦਿਸ਼ਾ ਅਤੇ ਫਾਸਲਾ ਮਲੂਮ ਹੋ ਜਾਂਦਾ ਹੈ.#ਵਿਸਨੁਪੁਰਾਣ ਅੰਸ਼ ੧. ਅਃ ੫. ਵਿੱਚ ਲਿਖਿਆ ਹੈ ਕਿ ਸ਼ੇਸਨਾਗ ਜਦ ਅਵਾਸੀ (ਜੰਭਾਈ) ਲੈਂਦਾ ਹੈ, ਤਦ ਭੁਚਾਲ ਹੁੰਦਾ ਹੈ. ਵਾਲਮੀਕ ਰਾਮਾਯਣ ਕਾਂਡ ੧. ਅਃ ੪੦ ਵਿੱਚ ਲੇਖ ਹੈ ਕਿ ਜਦ ਸ਼ੇਸਨਾਗ ਥੱਕਕੇ ਆਪਣਾ ਸਿਰ ਹਿਲਾਉਂਦਾ ਹੈ, ਤਦ ਭੂਕੰਪ ਹੋਇਆ ਕਰਦਾ ਹੈ. "ਰਾਜੀ ਬਿਰਾਜੀ ਭੂਕੰਪ." (ਭਾਗੁਕ) ਦੇਖੋ, ਰਾਜੀ....