bhajāunāभजाउणा
ਕ੍ਰਿ- ਦੌੜਾਉਣਾ. ਨਠਾਉਣਾ। ੨. ਭਜਨ ਕਰਾਉਣਾ। ੩. ਤਕਸੀਮ ਕਰਾਉਣਾ.
क्रि- दौड़ाउणा. नठाउणा। २. भजन कराउणा। ३. तकसीम कराउणा.
ਸੰ. ਸੰਗ੍ਯਾ- ਪੂਜਨ। ੨. ਸੇਵਨ। ੩. ਨਾਮ ਜਪਨ. "ਗੋਬਿੰਦਭਜਨ ਬਿਨ ਬਿਰਥੇ ਸਭ ਕਾਮ." (ਸੁਖਮਨੀ) ੪. ਭੋਗਣਾ. ਮੈਥੁਨ ਕਰਨਾ. "ਤਾਹਿਂ ਭਜਨ ਕਉ ਹਾਥ ਪਸਾਰਾ। ਤਬ ਤ੍ਰਿਯ ਤਾਹਿਂ ਜੂਤੀਅਨ ਮਾਰਾ." (ਚਰਿਤ੍ਰ ੪੭) ੫. ਵੰਡਣਾ. ਤਕਸੀਮ ਕਰਨਾ। ੬. ਧਾਰਣ (ਧਾਰਨ) ਕਰਨਾ. "ਸੇਸ ਨਿਹਾਰਕੈ ਮੌਨ ਭਜੈ ਹੈ." (ਕ੍ਰਿਸਨਾਵ) ਚੁੱਪ ਵੱਟਦਾ ਹੈ. "ਮਨ ਰੇ! ਸਦਾ ਭਜਹੁ ਹਰਿਸਰਣਾਈ." (ਸ੍ਰੀ ਮਃ ੩)...
ਅ਼. [تقسیِم] ਸੰਗ੍ਯਾ- ਵੰਡ. ਭਾਗ. ਇਸ ਦਾ ਮੂਲ ਕ਼ਿਸਮ ਹੈ। ੨. ਕ਼ਿਸਮਵਾਰ ਵੱਖ ਕਰਨ ਦੀ ਕ੍ਰਿਯਾ....