bhajanīkaभजनीक
ਵਿ- ਭਜਨ ਕਰਨ ਵਾਲਾ। ੨. ਵੰਡਣ ਵਾਲਾ. ਭਾਜਕ.
वि- भजन करन वाला। २. वंडण वाला. भाजक.
ਸੰ. ਸੰਗ੍ਯਾ- ਪੂਜਨ। ੨. ਸੇਵਨ। ੩. ਨਾਮ ਜਪਨ. "ਗੋਬਿੰਦਭਜਨ ਬਿਨ ਬਿਰਥੇ ਸਭ ਕਾਮ." (ਸੁਖਮਨੀ) ੪. ਭੋਗਣਾ. ਮੈਥੁਨ ਕਰਨਾ. "ਤਾਹਿਂ ਭਜਨ ਕਉ ਹਾਥ ਪਸਾਰਾ। ਤਬ ਤ੍ਰਿਯ ਤਾਹਿਂ ਜੂਤੀਅਨ ਮਾਰਾ." (ਚਰਿਤ੍ਰ ੪੭) ੫. ਵੰਡਣਾ. ਤਕਸੀਮ ਕਰਨਾ। ੬. ਧਾਰਣ (ਧਾਰਨ) ਕਰਨਾ. "ਸੇਸ ਨਿਹਾਰਕੈ ਮੌਨ ਭਜੈ ਹੈ." (ਕ੍ਰਿਸਨਾਵ) ਚੁੱਪ ਵੱਟਦਾ ਹੈ. "ਮਨ ਰੇ! ਸਦਾ ਭਜਹੁ ਹਰਿਸਰਣਾਈ." (ਸ੍ਰੀ ਮਃ ੩)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਵਿ- ਵੰਡਣਾ ਵਾਲਾ। ੨. ਸੰਗ੍ਯਾ- ਉਹ ਅੰਗ, ਜਿਸ ਤੋਂ ਕਿਸੇ ਰਾਸ਼ਿ ਨੂੰ ਭਾਗ ਦਿੱਤਾ ਜਾਵੇ....