balabhaबॱलभ
ਸੰ. ਵੱਲਭ. ਪ੍ਯਾਰਾ। ੨. ਪਤਿ. ਭਰਤਾ। ੩. ਮਿਤ੍ਰ। ੪. ਦੇਖੋ, ਬੈਸਨਵ (ਹ)
सं. वॱलभ. प्यारा। २. पति. भरता। ३. मित्र। ४. देखो, बैसनव (ह)
ਦੇਖੋ, ਬੱਲਭ। ੨. ਵੈਸਨਵਮਤ ਦਾ ਇੱਕ ਮੁਖੀਆ ਵਿਦ੍ਵਾਨ, ਜੋ ਲਕ੍ਸ਼੍ਮਣ ਭੱਟ ਦਾ ਪਾਲਿਆ ਹੋਇਆ ਪੁਤ੍ਰ ਸੀ. ਇਸ ਦਾ ਜਨਮ ਸਨ ੧੪੭੯ ਅਤੇ ਦੇਹਾਂਤ ੧੫੩੧ ਵਿੱਚ ਹੋਇਆ ਹੈ. ਵਿਸ਼ੁੱਧਾਦ੍ਵੈਤ ਮਤ ਦਾ ਪ੍ਰਚਾਰਕ ਇਹੀ ਮਹਾਤਮਾ ਹੈ. ਪ੍ਰਸਿੱਧ ਭਗਤ ਸੂਰਦਾਸ ਇਸੇ ਦਾ ਚੇਲਾ ਸੀ. ਦੇਖੋ, ਬੈਸਨਵ (ਹ)....
ਪ੍ਰਿਯ. ਪ੍ਰਿਯਤਾ ਧਾਰਨ ਵਾਲਾ. ਮਿਤ੍ਰ#ਜਾਨੈ ਰਾਗ ਰਾਗਿਨੀ ਕਬਿੱਤ ਰਸ ਦੋਹਾ ਛੰਦ#ਜਪ ਤਪ ਤੇਗ ਤ੍ਯਾਗ ਹੋਵੈ ਦ੍ਰਿਢ ਤਨ ਕਾ,#"ਮਹਬੂਬ" ਉਰਝ ਨ ਦੇਖ ਸਕੈ ਮਿਤ੍ਰਨ ਕੀ#ਚਿਤ੍ਰ ਹਰ ਭਾਂਤ ਮੇ ਰਿਚੈਯਾ ਨੁਕਤਨ ਕਾ,#ਜਾਂ ਸੇ ਜੋ ਕਬੂਲੈ ਸੋ ਨ ਭੂਲੈ, ਭੂਲੇ ਮਾਫ ਕਰੈ#ਸਾਫਦਿਲ ਆਕਿਲ ਖਿਲੰਯਾ ਹਰਫਨ ਕਾ,#ਨੇਕੀ ਸੇ ਨ ਨ੍ਯਾਰਾ ਰਹੈ ਬਦੀ ਸੇ ਕਿਨਾਰਾ ਗਹੈ#ਏਸਾ ਮਿਲੈ ਪ੍ਯਾਰਾ ਤੋ ਗੁਜਾਰਾ ਚਲੈ ਮਨ ਕਾ.#੨. ਪਯਾਲਹ. ਪ੍ਯਾਲਾ. "ਮਦਿਰਾ ਕੇ ਸੇ ਪ੍ਯਾਰੇ." (ਚਰਿਤ੍ਰ ੨੨੦) ਨੇਤ੍ਰ ਮਾਨੋ ਮਦਿਰਾ ਦੇ ਪ੍ਯਾਲੇ (ਜਾਮ) ਹਨ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
भर्तृ. ਭਿਰ੍ਤ੍ਹ੍ਹ. ਵਿ- ਪਾਲਣ ਵਾਲਾ। ੨. ਸੰਗ੍ਯਾ- ਸ੍ਵਾਮੀ. ਪਤਿ. "ਭਰਤਾ ਕਹੈ ਸੁ ਮਾਨੀਐ." (ਆਸਾ ਮਃ ੫)...
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਸੰ. वैष्णव- ਵੈਸ੍ਣਵ. ਵਿਸ੍ਣ ਦੇਵਤਾ ਨਾਲ ਹੈ ਜਿਸ ਦਾ ਸੰਬੰਧ. ਵਿਸ੍ਣ ਦਾ ਉਪਾਸਕ. ਵੈਸ੍ਣਵਾਂ ਦੇ ਮੁੱਖ ਪੰਜ ਭੇਦ ਹਨ.#(ੳ) ਨਿੰਬਾਰਕ (निम्बार्क) ਨਿੰਬਾਦਿਤ੍ਯ ਵੈਸ੍ਣਵ ਦਾ ਚਲਾਇਆ ਮਤ. ਵੈਸ੍ਣਵ ਇਨ੍ਹਾਂ ਨੂੰ ਰਾਧਿਕਾ ਜੀ ਦੇ ਕੰਕਣ (ਕੜੇ) ਦਾ ਅਵਤਾਰ ਮੰਨਦੇ ਹਨ. ਇਹ ਵ੍ਰਿੰਦਾਵਨ ਪਾਸ ਧ੍ਰਵ ਨਾਮਕ ਪਹਾੜੀ ਤੇ ਰਹਿਂਦੇ ਸਨ. ਜਿੱਥੇ ਉਨ੍ਹਾਂ ਦੀ ਹੁਣ ਪ੍ਰਸਿੱਧ ਗੱਦੀ ਹੈ. ਇਨ੍ਹਾਂ ਦੇ ਪਿਤਾ ਦਾ ਨਾਉਂ ਜਗੰਨਾਥ ਸੀ. ਨਿੰਬਾਦਿਤ੍ਯ ਜੀ ਦੇ ਨਾਮ ਸੰਬੰਧੀ ਇੱਕ ਅਣੋਖੀ ਕਥਾ ਹੈ ਕਿ ਇੱਕ ਵਾਰ ਇਨ੍ਹਾਂ ਨਾਲ ਇੱਕ ਸਾਧੂ ਚਰਚਾ ਕਰਦਾ ਸੀ ਕਿ ਦਿਨ ਛਿਪਣ ਵਾਲਾ ਹੋਗਿਆ, ਦਿਨ ਛਿਪਣ ਪੁਰ ਸਾਧੂ ਨੇ ਰੋਟੀ ਨਹੀਂ ਖਾਣੀ ਸੀ, ਇਸ ਲਈ ਨਿੰਬਾਦਿਤ੍ਯ ਨੇ ਆਦਿਤ੍ਯ (ਸੂਰਜ) ਨੂੰ ਇੱਕ ਨਿੰਬ (ਨਿੰਮ ਦੇ ਬਿਰਛ) ਤੇ ਠਹਿਰਾ ਰੱਖਿਆ, ਨਿੰਬਾਦਿਤ੍ਯ ਦੀ ਸੰਪ੍ਰਦਾ ਦਾ ਨਾਮ "ਨਿੰਬਾਰਕ" ਅਤੇ "ਨਿਮਾਤ" ਸ਼ਾਖਾ ਹੈ.#(ਅ) ਮਧ੍ਵਾਚਾਰਯ. ਇਹ ਈਸਵੀ ਬਾਰ੍ਹਵੀਂ ਸਦੀ ਵਿੱਚ ਦੱਖਣ ਦੇਸ਼ ਹੋਏ ਹਨ, ਇਨ੍ਹਾਂ ਨੂੰ ਪਵਨ ਦੇਵਤਾ ਦਾ ਅਵਤਾਰ ਵੈਸ੍ਣਵ ਮੰਨਦੇ ਹਨ. ਇਨ੍ਹਾਂ ਦੀ ਚਲਾਈ ਸੰਪ੍ਰਦਾ. "ਮਾਧ੍ਵ" ਕਹਾਂਉਂਦੀ ਹੈ. ਕਥਾ ਹੈ ਕਿ ਇਹ ਗੀਤਾਭਾਸ਼੍ਯ ਲਿਖਕੇ ਬਦਰੀਨਾਰਾਇਣ ਗਏ, ਉੱਥੇ ਭਗਵਾਨ ਤੋਂ ਇਨ੍ਹਾਂ ਨੂੰ ਤਿੰਨ ਸਾਲਗ੍ਰਾਮ ਮਿਲੇ, ਜੋ ਤਿੰਨ ਮਠਾਂ ਵਿੱਚ ਥਾਪੇ ਗਏ. ਮਧ੍ਵਾਚਾਰਯ ਦੋ ਪਦਾਰਥ ਮੰਨਦੇ ਸਨ ਇੱਕ ਸ੍ਵਤੰਤ੍ਰ, ਜੋ ਵਿਸ੍ਣੁ ਭਗਵਾਨ ਹੈ, ਦੂਜਾ ਪਰਤੰਤ੍ਰ, ਜੋ ਜੀਵ ਹੈ. ਜੀਵ ਵਿਸ੍ਣ ਨਾਲ ਅਭੇਦ ਨਹੀਂ ਹੁੰਦਾ, ਉਪਾਸਨਾ ਨਾਲ ਮੁਕਤਿ ਨੂੰ ਪ੍ਰਾਪਤ ਹੋ ਜਾਂਦਾ ਹੈ. ਇਨ੍ਹਾਂ ਦੇ ਮਤ ਅਨੁਸਾਰ ਵਿਸ੍ਣੁ ਦੀ ਸੇਵਾ ਦੇ ਤਿੰਨ ਭੇਦ ਹਨ, ਅੰਕਨ (ਸੰਖ ਚਕ੍ਰ ਦਾ ਸ਼ਰੀਰ ਤੇ ਛਾਪਾ ਲਵਾਉਣਾ) ਨਾਮਕਰਣ, (ਆਪਣਾ ਅਤੇ ਪੁਤ੍ਰ ਆਦਿਕ ਦਾ ਨਾਮ ਕੇਸ਼ਵ ਆਦਿ ਭਗਵਾਨ ਦੇ ਨਾਮਾਂ ਤੇ ਰੱਖਣਾ) ਭਜਨ (ਨਾਮ ਕੀਰਤਨ ਅਤੇ ਸਿਮਰਣ) ਕਰਨਾ.#(ੲ) ਸ਼੍ਰੀ ਵੈਸ੍ਣਵ. ਦੇਖੋ, ਰਾਮਾਨੁਜ.#(ਸ) ਰਾਮਾਵਤ. ਦੇਖੋ, ਰਾਮਾਨੰਦ.#(ਹ) ਲਕ੍ਸ਼੍ਮਣ ਭੱਟ ਦੱਖਣੀ ਬ੍ਰਾਹਮਣ ਨੂੰ ਚੁਨਾਰਗੜ੍ਹ ਪਾਸ ਇੱਕ ਬਾਲਕ ਪਿਆ ਮਿਲਿਆ, ਜੋ ਉਸ ਨੇ ਪੁਤ੍ਰ ਸਮਾਨ ਪਾਲਿਆ. ਇਹ ਵਿਦ੍ਵਾਨ ਹੋਕ ਵਲਭਾ- ਚਾਰਯ ਨਾਮ ਤੋਂ ਪ੍ਰਸਿੱਧ ਹੋਇਆ. ਕਾਸ਼ੀ ਵਿੱਚ ਆਕੇ ਵੱਲਭ ਜੀ ਨੇ ਸੰਨ੍ਯਾਸ ਧਾਰਨ ਕੀਤਾ ਅਤੇ ਫੇਰ ਗ੍ਰਿਹਸਥੀ ਹੋ ਗਏ. ਇਨ੍ਹਾਂ ਦੇ ਕਈ ਪੁਤ੍ਰ ਗੱਦੀਆਂ ਦੇ ਮਾਲਿਕ "ਗੋਸ੍ਵਾਮੀ" ਪਦਵੀ ਤੋਂ ਪ੍ਰਸਿੱਧ ਹੋਏ, ਇਨ੍ਹਾਂ ਦੇ ਮਤ ਵਿੱਚ ਰਾਧਾ ਕ੍ਰਿਸਨ ਦੀ ਭਗਤੀ ਤੋਂ ਗੋਲੋਕ ਵਿੱਚ, (ਜੋ ਵੈਕੁੰਠ ਤੋਂ ਭੀ ਪੰਜਾਹ ਕ੍ਰੋੜ ਯੋਜਨ ਉੱਚਾ ਹੈ), ਪਹੁਚਣਾ ਹੀ ਮੁਕਤਿ ਹੈ. ਸੂਰਦਾਸ ਆਦਿਕ ਅਸ੍ਟਛਾਪ ਕਵਿ ਇਸੇ ਵਿਦ੍ਵਾਨ ਦੇ ਚੇਲੇ ਹੋਏ ਹਨ.#ਵੱਲਭ ਜੀ ਦਾ ਜਨਮ ਸਨ ੧੪੭੯ ਅਤੇ ਦੇਹਾਂਤ ਸਨ ੧੫੩੧ ਦਾ ਖਿਆਲ ਕੀਤਾ ਗਿਆ ਹੈ. ਵੱਲਭ ਸੰਪ੍ਰਦਾ ਦੇ ਵੈਸਨਵ ਗੋਸ੍ਵਾਮੀ ਅਤੇ ਵੱਲਭੀ ਕਹੇ ਜਾਂਦੇ ਹਨ, ਜੋ ਊਰਧਪੁੰਡ੍ਰ ਤਿਲਕ ਲਾਂਉਂਦੇ ਹਨ, ਬਾਲ ਗੋਪਾਲ ਦੀ ਪੂਜਾ ਕਰਦੇ ਹਨ. ਤੁਲਸੀ ਦੀ ਕੰਠੀ ਪਹਿਰਦੇ ਹਨ। ੨. ਜਗਤਨਾਥ ਸਰਵਵਿਆਪੀ ਕਰਤਾਰ ਦਾ ਉਪਾਸਕ. ਦੇਖੋ, ਬਿਸਨੁ ੪. "ਬੈਸਨਉ ਕੀ ਕੂਕਰਿ ਭਲੀ." (ਸ. ਕਬੀਰ)...