bēbākaबेबाक
ਵਿ- ਹਿਸਾਬ ਤੋਂ ਬਰੀ ਅਤੇ ਨਿਰਭੈ ਦੇਖੋ, ਬਿਬਾਕ. "ਬੇਨਜਰ ਬਬਾਕ." (ਤਿਲੰ ਮਃ ੧)
वि- हिसाब तों बरी अते निरभै देखो, बिबाक. "बेनजर बबाक." (तिलं मः १)
ਅ਼. [حِساب] ਹ਼ਿਸਾਬ. ਸੰਗ੍ਯਾ- ਗਿਣਤੀ. ਲੇਖਾ. ਸ਼ੁਮਾਰ....
ਵਿ- ਵਡੀ. ਮਹਾਨ. "ਦੁਇ ਤੂੰ ਬਰੀ ਅਬਧ." (ਸ. ਕਬੀਰ) ਹੇ ਦ੍ਵੈਤ! ਤੂੰ ਵਡੀ ਅਵਧ੍ਯ ਹੈਂ। ੨. ਮੱਚੀ. ਪ੍ਰਜ੍ਵਲਿਤ ਹੋਈ. ਬਲੀ. "ਬੁਝੈ ਨਾ ਬੁਝਾਈ ਬਰੀ ਹੈ ਅਪਾਰਾ." (ਨਾਪ੍ਰ) "ਬਰੀ ਬਿਰਹਿ ਕੀ ਆਗ ਮੈ." (ਚਰਿਤ੍ਰ ੯੧) ੩. ਵਰੀ ਹੋਈ. ਵਿਆਹੀ ਹੋਈ. "ਦੇਹੁਰੀ ਲਉ ਬਰੀ ਨਾਰਿ ਸੰਗਿ ਭਈ." (ਸੋਰ ਕਬੀਰ) ੪. ਸੰਗ੍ਯਾ- ਵਟਿਕਾ. ਗੋਲੀ. ਵੱਟੀ. "ਭਾਂਤ ਜਰੀ ਕੀ ਬਰੀ." (ਚਰਿਤ੍ਰ ੯੧) ਜਰੀ (ਬੂਟੀ) ਦੀ ਵੱਟੀ। ੫. ਮਾਂਹ ਆਦਿ ਦੀ ਪੀਠੀ ਦੀ ਟੁੱਕੀ ਹੋਈ ਗੋਲੀ. ਬੜੀ. "ਬਰੀ ਮਸਾਲੇਦਾਰ." (ਗੁਪ੍ਰਸੂ) ੬. ਬੜੀ. ਪ੍ਰਵੇਸ਼ ਹੋਈ. ਦੇਖੋ, ਬੜਨਾ। ੭. ਵਰ (ਦੁਲਹਾ) ਵੱਲੋਂ ਦੁਲਹਨ ਲਈ ਵਿਆਹ ਸਮੇਂ ਭੇਜੀ ਹੋਈ ਪੋਸ਼ਾਕ. ਸੰ- ਵਰ੍ਤ੍ਰੀ. "ਪੁਰਾਣੀ ਆਂਦੀ ਬਰੀ ਕੁੜੇ." (ਲੋਕੋ) ੮. ਅ਼. [بری] ਵਿ- ਮੁਕ੍ਤ. ਦੋਸ ਰਹਿਤ। ੯. ਤਨਦੁਰੁਸ੍ਤ. ਅਰੋਗ. ਨਰੋਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਨਿਰਭਯ. "ਨਿਰਭੈ ਹੋਇ ਭਜੀਐ ਭਗਵਾਨੁ." (ਸਾਰ ਨਾਮਦੇਵ) "ਬਿਚਰਤੇ ਨਿਰਭ੍ਯੰ ਸਤ੍ਰਸੈਨਾ." (ਸਹਸ ਮਃ ਪ)...
ਫ਼ਾ. [بیباک] ਬੇਬਾਕ. ਵਿ- ਨਿਭਰ. ਬੇਖੌਫ. ਦੇਖੋ, ਬੇਬਾਕ। ੨. ਫ਼ਾ. [بیباقی] ਬੇਬਾਕ਼. ਬਾਕ਼ੀ ਬਿਨਾ. ਲੈਣ ਦੇਣ ਦੇ ਹਿਸਾਬ ਤੋਂ ਬਰੀ. "ਜਮ ਤੇ ਭਏ ਬਿਬਾਕਾ." (ਧਨਾ ਮਃ ੫) ੩. ਸੰ. ਵਿਵਾਕ. ਸੰਗ੍ਯਾ- ਫੈਸਲਾ ਕਰਨ ਵਾਲਾ। ੪. ਗੂੰਗਾ....
ਵਿ- ਬਿਨਾ ਨਜਰ (ਦ੍ਰਿਸ੍ਟਿ). ਅੰਨ੍ਹਾ. ਭਾਵ- ਗਿਆਨਦ੍ਰਿਸ੍ਟਿ ਬਿਨਾ. "ਬੇਨਜਰ ਬੇਬਾਕ." (ਤਿਲੰ ਮਃ ੧)...