bisēsaबिसेस
ਦੇਖੋ, ਬਿਸੇਖ ਅਤੇ ਵਿਸੇਸ
देखो, बिसेख अते विसेस
ਸੰ. ਵਿਸ਼ੇਸ. ਸੰਗ੍ਯਾ- ਭੇਦ. ਫਰਕ। ੨. ਅਧਿਕਤਾ. ਜ੍ਯਾਦਤੀ। ੩. ਇੱਕ ਛੰਦ, ਜਿਸ ਦਾ ਨਾਮ "ਅਸ਼੍ਵਗਤਿ," "ਨੀਲ" ਅਤੇ "ਮਹਨਹਰਣ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਪੰਜ ਭਗਣ, ਅੰਤ ਗੁਰੁ. , , , , , . ਕਿਤਨਿਆਂ ਨੇ ਇਸ ਦਾ ਨਾਮ "ਬਿਸੇਸਕ" (ਵਿਸ਼ੇਸਕ) ਲਿਖਿਆ ਹੈ.#ਉਦਾਹਰਣ-#ਭਾਜ ਬਿਨਾ ਭਟ ਲਾਜ ਸਭੈ ਤਜ ਸਾਜ ਜਹਾਂ,#ਨਾਚਤ ਭੂਤ ਪਿਸ਼ਾਚ ਨਿਸ਼ਾਚਰਰਾਜ ਤਹਾਂ,#ਦੇਖਤ ਦੇਵ ਅਦੇਵ ਮਹਾਂ ਰਣ, ਕੋ ਬਰਨੈ?#ਜੂਝ ਭਯੋ ਜਿਹ ਭਾਂਤ ਸੁਪਾਰਥ ਸੋਂ ਕਰਨੈ.#(ਕਲਕੀ)#੪. ਦੇਖੋ, ਵਿਸੇਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿਸ਼ੇਸ. ਸੰਗ੍ਯਾ- ਫਰਕ. ਭੇਦ। ੨. ਪ੍ਰਕਾਰ. ਤਰਹ. ਢੰਗ। ੩. ਨਿਯਮ. ਕਾਇਦਾ। ੪. ਸਾਰ. ਨਿਚੋੜ। ੫. ਅਧਕਤਾ. ਜ੍ਯਾਦਤੀ। ੬. ਵਸ੍ਤੁ. ਪਦਾਰਥ। ੭. ਤਿਲ ਦਾ ਬੂਟਾ। ੮. ਜਾਤਿ। ੯. ਵਿ- ਬਹੁਤ. ਅਧਿਕ। ੧੦. ਖਾਸ। ੧੧. ਸੰਗ੍ਯਾ- ਇੱਕ ਅਰਥਾਲੰਕਾਰ. ਥੋੜੇ ਯਤਨ ਕਰਨ ਤੋਂ ਵਡੇ ਫਲ ਦੀ ਪ੍ਰਾਪਤੀ ਦਾ ਵਰਣਨ. "ਵਿਸ਼ੇਸ" ਅਲੰਕਾਰ ਹੈ. ਲਘੁ ਆਰੰਭਹਿ ਤੇ ਜਹਾਂ ਅਧਿਕ ਸਿੱਘ ਹ੍ਵੈਜਾਤ.#(ਰਾਮਚੰਦ੍ਰਭੂਸਣ)#ਉਦਾਹਰਣ-#ਸ਼੍ਰੀ ਸਤਿਗੁਰੁ ਕੀ ਸਭਾ ਮੇ ਫੂਲ ਜਾਇਕੈ ਆਜ,#ਕੇਵਲ ਪੇਟ ਬਜਾਇਕੈ ਲੀਨੋ ਦੇਸ਼ਨ ਰਾਜ.#(ਅ) ਇੱਕ ਵਸ੍ਤ ਦਾ ਅਨੇਕ ਅਸਥਾਨਾਂ ਵਿੱਚ ਇੱਕ ਹੀ ਸਮੇਂ ਹੋਣਾ ਬਿਆਨ ਕਰਨਾ, ਵਿਸ਼ੇਸ ਦਾ ਦੂਜਾ ਭੇਦ ਹੈ.#ਜਹਾਂ ਏਕ ਕੋ ਥਾਨ ਅਨੇਕ,#ਵਰਨੈ ਸੋਇ ਵਿਸ਼ੇਸ ਵਿਬੇਕ. (ਗਰਬਗੰਜਨੀ)#ਉਦਾਹਰਣ-#ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ,#ਅਨਿਕ ਭਾਂਤਿ ਹੁਇ ਪਸਰਿਆ ਨਾਨਕ ਏਕੰਕਾਰੁ. (ਗਉ ਥਿਤੀ ਮਃ ੫)#(ੲ) ਆਧਾਰ ਬਿਨਾ ਹੀ ਆਧੇਯ ਦੀ ਇਸਥਿਤੀ ਕਹਿਣੀ, ਵਿਸ਼ੇਸ ਦਾ ਤੀਜਾ ਰੂਪ ਹੈ.#ਜਹਾਂ ਅਧੇਯ ਬਖਾਨ੍ਹ੍ਹਿਯੇ ਬਿਨ ਪ੍ਰਸਿੱਧ ਆਧਾਰ. (ਲਲਿਤਲਲਾਮ)#ਉਦਾਹਰਣ-#ਸਿੰਧੁ ਪਰਬਤ ਮੇਦਿਨੀ ਬਿਨ ਥੰਮਾ ਗਗਨ ਰਹਾਇਆ.#(ਚੰਡੀ ੩)#ਗਗਨਮੰਡਲ ਅਰਥਾਤ ਸੂਰਜ ਚੰਦ੍ਰਮਾ ਨਛਤ੍ਰ ਆਦਿਕ ਦਾ ਆਧਾਰ ਬਿਨਾ ਠਹਿਰਨਾ ਕਥਨ ਕੀਤਾ ਹੈ....