bidhāriबिदारि
ਵਿਦਾਰਣ ਕਰਕੇ। ੨. ਬੇਦਾਰ (ਗਿਆਨੀ) ਨੇ. ਦੇਖੋ, ਸਾਇਰ ਕੀ ਪੁਤ੍ਰੀ.
विदारण करके। २. बेदार (गिआनी)ने. देखो, साइर की पुत्री.
ਦੇਖੋ, ਬਿਦਾਰਣ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਫ਼ਾ. [بیدار] ਵਿ- ਜਾਗਦਾ ਹੋਇਆ। ੨. ਹੋਸ਼ਿਯਾਰ. ਸਾਵਧਾਨ। ੩. ਸੰਗ੍ਯਾ- ਖੇਲ. ਤਮਾਸ਼ਾ. "ਦੁਨੀਆ ਹੁਸ਼ੀਆਰ ਬੇਦਾਰ, ਜਾਗਤ ਮਸੀਅਤ ਹਉ ਰੇ ਭਾਈ." (ਰਾਮ ਕਬੀਰ) ਖੇਲ ਤਮਾਸ਼ੇ ਵਿੱਚ ਹੋਸ਼ਿਆਰ ਦੁਨੀਆਦਾਰੋ! ਤੁਸੀਂ ਜਾਗਦੇ ਹੀ ਲੁੱਟੀਂਦੇ ਹੋ....
ਸੰ. ज्ञानिन् ਗ੍ਯਾਨੀ. ਵਿ- ਜਾਣਨ ਵਾਲਾ. ਗ੍ਯਾਤਾ. ਆ਼ਲਿਮ. "ਆਪੁ ਬੀਚਾਰੇ ਸੁ ਗਿਆਨੀ ਹੋਇ." (ਗਉ ਮਃ ੧) "ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ." (ਸਃ ਮਃ ੯) ੨. ਦੇਖੋ, ਗ੍ਯਾਨੀ....
ਡਿੰਗ. ਸਮੁੰਦਰ (ਸਿੰਧੀ. ਸਾਇਰੁ. ਸੰ. ਸਾਗਰ) "ਸਾਇਰ ਸਪਤ ਭਰੇ ਜਲ ਨਿਰਮਲਿ." (ਪ੍ਰਭਾ ਮਃ ੧) ਦੇਖੋ, ਸਪਤ ਸਰ. "ਸਾਇਰ ਭਰੇ ਕਿ ਸੁਕ?" (ਵਾਰ ਮਾਝ ਮਃ ੧)#"ਵਿਚਿ ਉਪਾਏ ਸਾਇਰਾ ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੨. ਝੀਲ. ਸਰ. "ਸਾਇਰ ਭਰ ਸੁ ਭਰ." (ਤੁਖਾ ਬਾਰਹਮਾਹਾ) ੩. ਸ਼ਤਦ੍ਰਵ (ਸਤਲੁਜ) ਅਤੇ ਨਦੀ ਲਈ ਭੀ ਸਾਇਰ ਸ਼ਬਦ ਵਰਤਿਆ ਹੈ. ਯਥਾ- "ਛੋਡ ਦੀਓ ਤਬ ਥਾਂ ਨਿਰਮੋਹ ਕੋ ਪਾਰ ਭਏ ਜਬ ਸਾਇਰ ਤੀਰਾ." (ਗੁਰੁਸੋਭਾ) ੪. ਅ਼. [شاعر] ਸ਼ਾਅ਼ਰ. ਸ਼ਿਅ਼ਰ (ਛੰਦ) ਰਚਣ ਵਾਲਾ ਕਵਿ. "ਜੇ ਸਉ ਸਾਇਰ ਮੇਲੀਐ ਤਿਲੁ ਨ ਪੁਜਾਵਹਿ ਰੋਇ." (ਸ੍ਰੀ ਅਃ ਮਃ ੧) "ਨਾਨਕ ਸਾਇਰ ਇਵ ਕਹਿਆ." (ਆਸਾ ਪਟੀ ਮਃ ੧)...
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...