barāraबरार
ਵਿ- ਬਲ ਵਾਲਾ. ਬਲਵਾਨ. "ਜੇਨ ਜਿੱਤੇ ਬਰਾਰੰ." (ਪਾਰਸਾਵ) ੨. ਦੇਖੋ, ਬਰਾੜ ਅਤੇ ਬੈਰਾੜ। ੩. ਵਿਦਰਭ (Berar) ਦੇਸ਼ ਜੋ ਦੱਖਣ ਵਿੱਚ ਹੈ. ਇਹ ਨਿਜਾਮ ਹੈਦਰਾਬਾਦ ਦਾ ਇਲਾਕਾ ਸਨ ੧੮੫੩ ਤੋਂ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਹੈ. ਇਸ ਦਾ ਰਕਬਾ ੧੭੭੧੦ ਵਰਗ ਮੀਲ ਹੈ.
वि- बल वाला. बलवान. "जेन जिॱते बरारं." (पारसाव) २.देखो, बराड़ अते बैराड़। ३. विदरभ (Berar) देश जो दॱखण विॱच है. इह निजाम हैदराबाद दा इलाका सन १८५३ तों अंग्रेज़ां दे अधिकार विॱच है. इस दा रकबा १७७१० वरग मील है.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਬਲ ਵਾਲਾ. ਤਾਕਤਵਰ....
ਸੰ. ਯੇਨ. ਤ੍ਰਿਤੀਯਾ. ਜਿਸ ਕਰਕੇ। ੨. ਜਿਸ ਨੇ. "ਜੇਨ ਕਲਾ ਧਾਰਿਓ ਆਕਾਸੰ." (ਸ. ਸਹਸ ਮਃ ੫) ਜਿਸ ਕਰਤਾਰ ਨੇ ਕਲਾ ਸਾਥ ਆਕਾਸ਼ ਨੂੰ ਧਾਰਣ ਕੀਤਾ ਹੈ. "ਜੇਨ ਸਰਬਸਿਧੀ." (ਸਵਯੇ ਮਃ ੩. ਕੇ) ਜਿਸ ਕਰਕੇ ਸਰਵਸਿੱਧੀ....
ਬੈਰਾੜਵੰਸ਼ ਦਾ ਮੁਖੀਆ। ੨. ਦੇਖੋ, ਫੂਲਵੰਸ਼ ਅਤੇ ਬੈਰਾੜ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇੱਕ ਮਹਾਂ ਸ਼ੂਰਵੀਰ ਜਾਤਿ, ਜਿਸ ਦਾ ਨਿਕਾਸ ਭੱਟੀ ਰਾਜਪੂਤਾਂ ਵਿੱਚੋਂ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਇਸ ਜਾਤਿ ਪੁਰ ਖ਼ਾਸ ਕ੍ਰਿਪਾ ਹੋਈ ਹੈ, ਜੋ ਜਫ਼ਰਨਾਮੇ ਦੇ ਇਸ ਵਾਕ ਤੋਂ ਸਿੱਧ ਹੁੰਦੀ ਹੈ- "ਹਮਹ ਕ਼ੌਮ ਬੈਰਾੜ ਹੁਕਮੇ ਮਰਾਸ੍ਤ." ਦੇਖੋ, ਫੂਲਵੰਸ਼....
ਸੰ. ਵਿਦਰ੍ਭ. ਉਹ ਥਾਂ ਜਿੱਥੇ ਦੱਭ ਨਾ ਹੋਵੇ। ੨. ਨਾਗਪੁਰ ਅਤੇ ਉਸ ਦਾ ਆਸ ਪਾਸ ਦਾ ਦੇਸ਼. ਬੈਰਾਰ। ੩. ਵਿਦਰ੍ਭ ਦੇਸ਼ ਦੇ ਲੋਕ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਦੇਖੋ, ਦਕ੍ਸ਼ਿਣ....
ਅ਼. [نِظام] ਨਿਜਾਮ. ਸੰਗ੍ਯਾ- ਪ੍ਰਬੰਧ. ਇੰਤਜਾਮ। ੨. ਹ਼ੈਦਰਾਬਾਦ ਦੱਖਣ ਦੇ ਸ਼ਾਹ ਦੀ ਉਪਾਧਿ. ਹੈਦਰਾਬਾਦ ਦੀ ਰਿਆਸਤ ਚਿਨਕਲਿਚਖ਼ਾਨ ਨੇ ਕ਼ਾਇਮ ਕੀਤੀ, ਜੋ ਦਿੱਲੀ ਦੇ ਬਾਦਸ਼ਾਹ ਮੁਹੰਮਦਸ਼ਾਹ ਦਾ ਵਜ਼ੀਰ ਸੀ, ਅਤੇ ਰਾਜ੍ਯ (ਸਲਤਨਤ) ਦਾ ਪ੍ਰਬੰਧਕ ਹੋਣ ਕਰਕੇ ਇਸ ਦਾ ਖ਼ਿਤਾਬ ਨਿਜਾਮੁਲਮੁਲਕ ਸੀ. ਜਦ ਦਿੱਲੀ ਦੀ ਹੁਕੂਮਤ ਕਮਜ਼ੋਰ ਦੇਖੀ, ਤਦ ਨਿਜਾਮੁਲਮੁਲਕ ਨੇ ਸੰਮਤ ੧੭੭੮ ਵਿੱਚ ਆਪਣੀ ਜੁਦੀ ਰਿਆਸਤ ਕ਼ਾਇਮ ਕਰਲਈ, ਜੋ ਹੁਣ ਉਸ ਦੀ ਸੰਤਾਨ ਵਿੱਚ ਚਲੀਆਉਂਦੀ ਹੈ. ਅਬਿਚਲਨਗਰ (ਹਜੂਰਸਾਹਿਬ) ਪ੍ਰਸਿੱਧ ਗੁਰਦ੍ਵਾਰਾ ਨਿਜਾਮ ਰਾਜ੍ਯ ਵਿੱਚ ਹੈ....
ਇਸ ਨਾਮ ਦੇ ਦੋ ਪ੍ਰਸਿੱਧ ਸ਼ਹਿਰ ਹਨ. ਇਕ ਸਿੰਧ ਵਿੱਚ, ਦੂਜਾ ਦੱਖਨ ਵਿੱਚ, ਜੋ ਨਿਜਾਮ ਦੀ ਰਾਜਧਾਨੀ ਹੈ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਸੰਗ੍ਯਾ- ਅਹੁਦਾ. ਪਦਵੀ। ੨. ਹੱਕ। ੩. ਯੋਗ੍ਯਤਾ. "ਅਤਰ ਬਲ ਅਧਿਕਾਰ." (ਸਵਾ ਮਃ ੧) ਸੈਨਾ ਦੀ ਯੋਗ੍ਯਤਾ ਤੇ। ੪. ਅਖ਼ਤਿਆਰ....
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਸੰ. वर्ग. ਇੱਕ ਜਾਤਿ ਦਾ ਸਮੂਹ, ਜੈਸੇ- ਮਨੁੱਖ ਵਰਗ। ੨. ਇੱਕ ਥਾਂ ਬਲਣ ਵਾਲੇ ਅੱਖਰਾਂ ਦਾ ਸਮੁਦਾਯ, ਜੈਸੇ- ਕਵਰਗ ਟਵਰਗ ਆਦਿ। ੩. ਅੱਖਰ. "ਚਤੁਰ ਵਰਗ ਦਾ ਭਵਜਨ ਤਾਰਨ." (ਗੁਪ੍ਰਸੂ) ਚਾਰ ਅੱਖਰ- "ਵਾਹਗੁਰੂ"। ੪. ਗ੍ਰੰਥ ਦਾ ਹਿੱਸਾ. ਬਾਬ. ਅਧ੍ਯਾਯ। ੫. ਉਹ ਚੁਕੋਣਾ ਛੇਤ੍ਰ, ਜਿਸ ਦੀ ਚੌੜਾਈ ਅਤੇ ਲੰਬਾਈ ਬਰਾਬਰ ਅਤੇ ਚਾਰੇ ਕੂਣੇ ਸਮਕੋਣ ਹੋਣ. Square. ਜਿਵੇਂ ੪੦੦ ਵਰਗ ਮੀਲ। ੬. ਅੰਗਾਂ ਨੂੰ ਸਮਾਨ ਅੰਗਾਂ ਨਾਲ ਜਰਬ ਕਰਨਾ, ਜਿਵੇਂ- ਪੱਚੀ ਨੂੰ ੨੫ ਨਾਲ। ੭. ਦੇਖੋ, ਬਰਗ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...