barasātīबरसाती
ਵਿ- ਵਰ੍ਸਾ ਰੁੱਤ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਵਰ੍ਸਾ ਦੇ ਜਲ ਨੂੰ ਰੋਕਣ ਵਾਲਾ ਵਸਤ੍ਰ, ਜਿਸ ਦੇ ਪਹਿਰਨ ਤੋਂ ਵਸਤ੍ਰ ਨਹੀਂ ਭਿੱਜਦੇ। ੩. ਘੋੜੇ ਦੇ ਪੈਰ ਵਿੱਚ ਹੋਣ ਵਾਲਾ ਇੱਕ ਰੋਗ, ਜੋ ਵਿਸ਼ੇਸ ਕਰਕੇ ਵਰਖਾ ਰੁੱਤ ਵਿੱਚ ਹੁੰਦਾ ਹੈ। ੪. ਕੋਠੇ ਉਤੇ ਉਹ ਹਵਾਦਾਰ ਖੁਲ੍ਹਾ ਕਮਰਾ, ਜਿਸ ਵਿੱਚ ਵਰਖਾ ਰੁੱਤੇ ਸਵੀਏਂ.
वि- वर्सा रुॱत नाल है जिस दा संबंध। २. संग्या- वर्सा दे जल नूं रोकण वाला वसत्र, जिस दे पहिरन तों वसत्र नहीं भिॱजदे। ३. घोड़े दे पैर विॱच होण वाला इॱक रोग, जो विशेस करके वरखा रुॱत विॱच हुंदा है। ४. कोठे उते उह हवादार खुल्हा कमरा, जिस विॱच वरखा रुॱते सवीएं.
ਦੇਖੋ, ਰਿਤੁ ਅਤੇ ਰੁਤਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਬਰਖਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਕ੍ਰਿ. ਵਿ- ਓਧਰ. ਉਸ ਪਾਸੇ....
L. Camera. ਯੂ. Kamara. ਸੰਗ੍ਯਾ- ਕੋਠੜੀ. ਕੋਠਾ....