bajāraबजार
ਫ਼ਾ. [بازار] ਬਾਜ਼ਾਰ- ਸੰਗ੍ਯਾ- ਹੱਟਾਂ ਦੀ ਸ਼੍ਰੇਣੀ. ਬਹੁਤ ਦੁਕਾਨਾਂ ਦੀ ਕਤਾਰ. ਵ੍ਯਾਪਾਰ ਦੀ ਮੰਡੀ.
फ़ा. [بازار] बाज़ार- संग्या- हॱटां दी श्रेणी. बहुत दुकानां दी कतार. व्यापार दी मंडी.
ਫ਼ਾ. [بازار] ਬਾਜ਼ਾਰ ਸੰਗ੍ਯਾ- ਵੇਚਣ ਅਤੇ ਖਰੀਦਣ ਦਾ ਅਸਥਾਨ (market) ੨. ਬਹੁਤ ਦੁਕਾਨਾਂ ਦਾ ਸਮੁਦਾਯ। ੩. ਸੌੱਦਾ. ਲੈਣ ਦੇਣ ਦੀ ਸਾਮਗ੍ਰੀ. "ਬਾਜਾਰੀ ਬਾਜਾਰ ਮਹਿ ਆਇ ਕਢੈ ਬਾਜਾਰ." (ਵਾਰ ਆਸਾ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼੍ਰੇਣਿ. ਸੰਗ੍ਯਾ- ਪੰਕ੍ਤਿ (ਪੰਗਤਿ). ਕਤਾਰ। ੨. ਸਤਰ। ੩. ਸਿਲਸਿਲਾ। ੪. ਪੌੜੀ. ਸੀੜ੍ਹੀ। ੫. ਫੌਜ ਦੀ ਸਫ (ਕਤਾਰ)....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਅ਼. [قطار] ਸੰਗ੍ਯਾ- ਪੰਕਤਿ. ਸ਼੍ਰੇਣੀ. ਸਤ਼ਰ. ਡਾਰ....
ਵਿ- ਆ- ਪ੍ਰਿ. ਸੰਗ੍ਯਾ- ਕਰਮ. ਕੰਮ। ੨. ਲੈਣ ਦੇਣ. ਸੌਦਾਗਰੀ. ਵਪਾਰ....
ਮੰਡਿਆਲ ਰਾਜਪੂਤਾਂ ਦੀ ਰਾਜਧਾਨੀ, ਜੋ ਕਾਂਗੜੇ ਪਹਾੜ ਦੀ ਪ੍ਰਸਿੱਧ ਰਿਆਸਤ ਹੈ, ਇਸ ਦਾ ਪ੍ਰਧਾਨ ਨਗਰ "ਮੰਡੀ" ਦਰਿਆ ਬਿਆਸ ਦੇ ਕਿਨਾਰੇ ਅਜਬਰਸੇਨ ਨੇ ਸਨ ੧੫੨੭ ਵਿੱਚ ਵਸਾਇਆ ਸੀ. ਮੰਡੀ ਪਠਾਨਕੋਟ ਤੋਂ ੧੩੧ ਅਤੇ ਸ਼ਿਮਲੇ ਤੋਂ ੮੮ ਮੀਲ ਹੈ. ਇਸ ਦੀ ਉਚਿਆਈ ਸਮੁੰਦਰ ਤੋਂ ੨੦੦੦ ਫੁਟ ਹੈ. ਰਿਆਸਤ ਮੰਡੀ ਦਾ ਰਕਬਾ ੧੨੦੦ ਵਰਗ ਮੀਲ ਅਤੇ ਆਬਾਦੀ ੧੮੫, ੦੪੮ ਹੈ. ਮੰਡੀ ਦਾ ਨੰਬਰ ਪੰਜਾਬ ਵਿੱਚ ਛੇਵਾਂ¹ ਹੈ. ੧. ਨਵੰਬਰ ਸਨ ੧੯੨੧ ਤੋਂ ਇਸ ਦਾ ਗਵਰਨਮੇਂਟ ਨਾਲ ਨੀਤਿ ਸੰਬੰਧ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਾਹਿਬ ਦਾ ਨਾਮ ਜੋਗੇਂਦ੍ਰਸੇਨ ਹੈ, ਜਿਨ੍ਹਾਂ ਦਾ ਜਨਮ ੧੯. ਅਗਸਤ ਸਨ ੧੯੦੪ ਨੂੰ ਹੋਇਆ ਹੈ. ਫਰਵਰੀ ੧੯੨੩ ਵਿੱਚ ਰਾਜਾ ਸਾਹਿਬ ਦੀ ਸ਼ਾਦੀ ਮਹਾਰਾਜਾ ਜਗਤਜੀਤ ਸਿੰਘ ਜੀ ਕਪੂਰਥਲਾ ਦੀ ਸੁਪੁਤ੍ਰੀ ਬੀਬੀ ਅਮ੍ਰਿਤਕੌਰ ਨਾਲ ਵਡੀ ਧੂਮਧਾਮ ਨਾਲ ਹੋਈ.#ਇਸ ਰਿਆਸਤ ਦਾ ਰਾਜਾ ਸਿੱਧਸੇਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਦਾ ਪ੍ਰੇਮਭਾਵ ਰਖਦਾ ਰਿਹਾ ਅਰ ਗੁਰੂ ਸਾਹਿਬ ਨੂੰ ਰਿਆਸਤ ਵਿੱਚ ਬੁਲਾਕੇ ਸੇਵਾ ਕੀਤੀ. ਇੱਕ ਗੁਰਦ੍ਵਾਰਾ ਵਿਪਾਸ਼ਾ ਦੇ ਕਿਨਾਰੇ, ਦੂਜਾ ਰਾਜਮਹਿਲ ਵਿੱਚ ਹੈ. ਦੇਖੋ, ਸਿੱਧਸੇਨ ਅਤੇ ਪਾਡਲ ਸਾਹਿਬ। ੨. ਬਹੁਤ ਕਲੀਆਂ ਦਾ ਘੇਰਦਾਰ ਅੰਗਾ। ੩. ਫਲ ਅੰਨ ਸਬਜ਼ੀ ਪਸ਼ੂ ਆਦਿ ਦੇ ਵਿਕਣ ਦਾ ਬਾਜ਼ਾਰ....