phitaफिट
ਵ੍ਯ- ਧਿੱਕਾਰ. ਲਾਨਤ। ੨. ਵਿ- ਨਿੰਦਾ ਯੋਗ੍ਯ। ੩. ਅਪਵਿਤ੍ਰ.
व्य- धिॱकार. लानत। २. वि- निंदा योग्य। ३. अपवित्र.
ਅ਼. [لعنت] ਲਅ਼ਨਤ. ਸੰਗ੍ਯਾ- ਧਿੱਕਾਰ. ਫਿਟਕਾਰ. "ਲਾਨਤ ਤੈਕੂੰ ਅਰੁ ਤੈਂਡੀ ਕਮਾਈ." (ਨਸੀਹਤ)...
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਵਿ- ਜੋ ਪਵਿਤ੍ਰ ਨਹੀਂ. ਮੈਲਾ. ਨਾਪਾਕ. "ਸੰਤ ਕਾ ਦੋਖੀ ਸਦਾ ਅਪਵਿਤੁ." (ਸੁਖਮਨੀ) "ਅਪਵਿਤ੍ਰ ਪਵਿਤ੍ਰ ਜਿਨਿ ਤੂ ਕਰਿਆ." (ਰਾਮ ਅਃ ਮਃ ੫)...