priyatamaप्रियतम
ਵਿ- ਬਹੁਤ ਹੀ ਪ੍ਯਾਰਾ. ਸਭ ਤੋਂ ਵਧਕੇ ਪ੍ਯਾਰਾ. ਪ੍ਰੀਤਮ। ੨. ਸੰਗ੍ਯਾ- ਪਤਿ. ਭਰਤਾ। ੩. ਸੱਚਾ ਮਿਤ੍ਰ.
वि- बहुत ही प्यारा. सभ तों वधके प्यारा. प्रीतम। २. संग्या- पति. भरता। ३. सॱचा मित्र.
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਪ੍ਰਿਯ. ਪ੍ਰਿਯਤਾ ਧਾਰਨ ਵਾਲਾ. ਮਿਤ੍ਰ#ਜਾਨੈ ਰਾਗ ਰਾਗਿਨੀ ਕਬਿੱਤ ਰਸ ਦੋਹਾ ਛੰਦ#ਜਪ ਤਪ ਤੇਗ ਤ੍ਯਾਗ ਹੋਵੈ ਦ੍ਰਿਢ ਤਨ ਕਾ,#"ਮਹਬੂਬ" ਉਰਝ ਨ ਦੇਖ ਸਕੈ ਮਿਤ੍ਰਨ ਕੀ#ਚਿਤ੍ਰ ਹਰ ਭਾਂਤ ਮੇ ਰਿਚੈਯਾ ਨੁਕਤਨ ਕਾ,#ਜਾਂ ਸੇ ਜੋ ਕਬੂਲੈ ਸੋ ਨ ਭੂਲੈ, ਭੂਲੇ ਮਾਫ ਕਰੈ#ਸਾਫਦਿਲ ਆਕਿਲ ਖਿਲੰਯਾ ਹਰਫਨ ਕਾ,#ਨੇਕੀ ਸੇ ਨ ਨ੍ਯਾਰਾ ਰਹੈ ਬਦੀ ਸੇ ਕਿਨਾਰਾ ਗਹੈ#ਏਸਾ ਮਿਲੈ ਪ੍ਯਾਰਾ ਤੋ ਗੁਜਾਰਾ ਚਲੈ ਮਨ ਕਾ.#੨. ਪਯਾਲਹ. ਪ੍ਯਾਲਾ. "ਮਦਿਰਾ ਕੇ ਸੇ ਪ੍ਯਾਰੇ." (ਚਰਿਤ੍ਰ ੨੨੦) ਨੇਤ੍ਰ ਮਾਨੋ ਮਦਿਰਾ ਦੇ ਪ੍ਯਾਲੇ (ਜਾਮ) ਹਨ....
ਦੇਖੋ, ਪ੍ਰਿਯਤਮ. "ਪ੍ਰੀਤਮ, ਜਾਨਿਲੇਹੁ ਮਨ ਮਾਹੀ." (ਸੋਰ ਮਃ ੯) "ਪ੍ਰੀਤਮ ਮੋਹਿ ਲਾਗੈ ਨਾਉ." (ਆਸਾ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
भर्तृ. ਭਿਰ੍ਤ੍ਹ੍ਹ. ਵਿ- ਪਾਲਣ ਵਾਲਾ। ੨. ਸੰਗ੍ਯਾ- ਸ੍ਵਾਮੀ. ਪਤਿ. "ਭਰਤਾ ਕਹੈ ਸੁ ਮਾਨੀਐ." (ਆਸਾ ਮਃ ੫)...
ਵਿ- ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨. ਨਿੱਤ ਹੋਣ ਵਾਲਾ। ੩. ਬਿਨਾ ਮਿਲਾਵਟ. ਖਰਾ। ੪. ਸੰਗ੍ਯਾ- ਕਰਤਾਰ। ੫. ਦੇਖੋ, ਸਚਾ....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....