pranāsīप्रणासी
ਵਿ. प्रणाशिन्. ਸੰਘਾਰ ਕਰਨ ਵਾਲਾ. ਵਿਨਾਸ਼ਕ. ਦੇਖੋ, ਪ੍ਰਣਾਸਨ.
वि. प्रणाशिन्. संघार करन वाला. विनाशक. देखो, प्रणासन.
ਸੰ. ਸੰਹਾਰ. ਸੰਹਾਰਣ. ਸੰਗ੍ਯਾ- ਨਾਸ਼. ਤਬਾਹੀ. "ਛੁਟਹਿ ਸੰਘਾਰ ਨਿਮਖ ਕਿਰਪਾ ਤੇ." (ਸਾਰ ਮਃ ੫) ੨. ਵਧ. ਕਤਲ.¹ "ਹੋਆ ਅਸੁਰਸੰਘਾਰੁ." (ਸ੍ਰੀ ਅਃ ਮਃ ੫) "ਅਸੁਰ ਸੰਘਾਰਣ ਰਾਮ ਹਮਾਰਾ." (ਮਾਰੂ ਸੋਲਹੇ ਮਃ ੧) "ਤਸਕਰ ਪੰਚ ਸਬਦਿ ਸੰਘਾਰੇ." (ਰਾਮ ਅਃ ਮਃ ੧) ੩. ਪ੍ਰਲੈ। ੪. ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। ੫. ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। ੬. ਬਹਾਦੁਰ। ੭. ਪਿਆਰਾ. ਪ੍ਰਿਯ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਪ੍ਰਣਾਸ਼ ਕਰਨ ਦੀ ਕ੍ਰਿਯਾ. ਲੈ ਕਰਨਾ. "ਜਗਤ ਪ੍ਰਣਾਸੀ ਤੁਯ ਸਰਣੰ." (ਗ੍ਯਾਨ)...