pēkānbaraपेकांबर
ਦੇਖੋ, ਪੈਗੰਬਰ. "ਪੀਰ ਪੈਕਾਂਬਰ ਸਾਲਿਕ ਸਾਦਿਕ." (ਆਸਾ ਮਃ ੧)
देखो, पैगंबर. "पीर पैकांबर सालिकसादिक." (आसा मः १)
ਫ਼ਾ. [پیغمبر] ਪੈਗ਼ਾਮ (ਸੁਨੇਹਾ) ਬਰ (ਲੈ ਜਾਣ ਵਾਲਾ). ਜੋ ਈਸ਼੍ਵਰ ਦਾ ਸੰਦੇਸਾ ਲੋਕਾਂ ਪਾਸ ਲਿਆਵੇ, ਐਸਾ ਧਰਮ ਦਾ ਆਚਾਰਯ. ਨਬੀ....
ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)...
ਦੇਖੋ, ਪੈਗ਼ੰਬਰ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫) "ਪੀਰ ਪੈਕਾਂਬਰ ਸੇਖ." (ਰਾਮ ਮਃ ੫)...
ਦੇਖੋ, ਸਾਲਕ ਅਤੇ ਸੂਫੀ. "ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ." (ਆਸਾ ਮਃ ੧)...
ਅ਼. [صدق] ਸਾਦਿਕ਼. ਵਿ- ਸਿਦਕ਼ ਰੱਖਣ ਵਾਲਾ. ਸ਼੍ਰੱਧਾਵਾਨ. "ਪੀਰ ਪੇਕਾਂਬਰ ਸਾਲਿਕ ਸਾਦਿਕ." (ਆਸਾ ਮਃ ੧) ੨. ਸੱਚਾ। ੩. ਸੰਗ੍ਯਾ- ਮੁਹ਼ੰਮਦ ਜਾਫ਼ਰ ਇਮਾਮ ਦਾ ਨਾਉਂ, ਜੋ ਸਨ ੮੩ ਹਿਜਰੀ ਵਿੱਚ ਪੈਦਾ ਹੋਇਆ ਅਤੇ ੧੪੮ ਵਿੱਚ ਮੋਇਆ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...